ਕਰਤਾਰਪੁਰ ਗੁਰਦੁਆਰੇ ਦੇ ਇਕ ਕਿਮੀ ਦਾਇਰੇ 'ਚ ਹੋਟਲ, ਹੋਰ ਕਾਰਜਾਂ ਦੀ ਨਾ ਦਿਤੀ ਜਾਵੇ ਮਨਜ਼ੂਰੀ:ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਨੂੰ ਲੈ ਕੇ ਕਿਹਾ ਕਿ ਇਕ ਕਿਲੋਮੀਟਰ ਦੇ ਨੇੜੇ ਤੇੜ ਕਿਸੇ ਵੀ ਤਰ੍ਹਾਂ ਦੇ ਹੋਟਲ ਜਾਂ...

Navjot Singh Sidhu

ਬਰਨਾਲਾ: ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਨੂੰ ਲੈ ਕੇ ਕਿਹਾ ਕਿ ਇਕ ਕਿਲੋਮੀਟਰ  ਦੇ ਨੇੜੇ ਤੇੜ ਕਿਸੇ ਵੀ ਤਰ੍ਹਾਂ ਦੇ ਹੋਟਲ ਜਾਂ ਹੋਰ ਵਿਕਾਸ ਨੂੰ ਮਨਜ਼ੂਰੀ ਨਹੀਂ ਦੇਣ ਨੂੰ ਲੈ ਕੇ ਉਹ ਭਾਰਤ-ਪਾਕਿ ਸਰਕਾਰ ਨੂੰ ਪੱਤਰ ਲਿਖਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਲਾਂਘੇ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਅਤੇ ਹੋਰ ਸਾਰੇ ਮਨਜ਼ੂਰੀ ਕੇਂਦਰ ਸਰਕਾਰ ਤੋਂ ਲੈ ਕੇ ਕੰਮ ਲੜਾਈ ਪੱਧਰ 'ਤੇ ਸ਼ੁਰੂ ਕਰਵਾ ਦਿਤਾ ਜਾਵੇਗਾ।

ਉਹ ਮੰਗਲਵਾਰ ਨੂੰ ਬਰਨਾਲਾ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਉਪ-ਪ੍ਰਧਾਨ ਕੇਵਲ ਢਿੱਲੋਂ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਸਿੱਧੂ ਨੇ ਕਿਹਾ ਕਿ ਜਿਸ ਧਰਤੀ 'ਤੇ ਬਾਬਾ ਨਾਨਕ ਨੇ ਹੱਲ ਵਾਹਿਆ, ਉਸ ਧਰਤੀ ਨੂੰ ਬਾਬੇ ਦੇ ਪਿੰਡ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ। ਅਗਲੀ ਲੋਕਸਭਾ ਚੋਣ 'ਚ ਅਮ੍ਰਿਤਸਰ ਤੋਂ ਕੌਣ ਚੋਣ ਲੜੇਗਾ ਦੇ ਸਵਾਲ 'ਤੇ ਕੈਬਿਨੇਟ ਮੰਤਰੀ ਸਿੱਧੂ ਨੇ ਕਿਹਾ ਕਿ ਅਮ੍ਰਿਤਸਰ ਸੀਟ 'ਤੇ ਉਹ ਚੋਣ ਲੜਾਂਗੇ ਜਾਂ ਫਿਰ ਨਵਜੋਤ ਕੌਰ ਸਿੱਧੂ, ਇਸ ਦੇ  ਬਾਰੇ ਉਹ ਹੁਣੇ ਕੁੱਝ ਨਹੀਂ ਕਹਿਣਗੇ, ਹਾਈਕਮਾਨ ਦਾ ਜੋ ਆਦੇਸ਼ ਹੋਵੇਗਾ, ਉਹ ਸਿਰ-ਮੱਥੇ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਹਾਈਕਮਾਨ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੀ ਕੰਮ ਕਰਦੇ ਹੈ। ਰਾਹੁਲ ਗਾਂਧੀ ਦੇ ਆਦੇਸ਼ਾਂ 'ਤੇ ਉਹ ਕੇਵਲ ਪੰਜਾਬ 'ਚ ਹੀ ਨਹੀਂ ਬਲਿਕ ਪੂਰੇ ਦੇਸ਼ 'ਚ ਚੋਣ ਪ੍ਰਚਾਰ ਕਰਨਗੇ। ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਵਲੋਂ ਕਾਂਗਰਸ ਸਰਕਾਰ ਖਿਲਾਫ ਖੋਲ੍ਹੇ ਮੋਰਚੇ 'ਤੇ ਸਿੱਧੂ ਨੇ ਕਿਹਾ ਕਿ ਇਹ ਸਾਡੇ ਘਰ ਦਾ ਮਾਮਲਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਸੀ ਸਾਰੇ ਬੰਦ ਕਮਰੇ 'ਚ ਮਸਲੇ ਨੂੰ ਸੁਲਝਾਵਾਂਗੇ।

ਵਿਰੋਧੀ ਮਸਲੇ ਨੂੰ ਤੂਲ ਦੇ ਰਹੇ ਹਨ, ਪਰਵਾਰ 'ਚ ਅਜਿਹੇ ਛੋਟੇ- ਮੋਟੇ ਝਗੜੇ ਚਲਦੇ ਹਨ। ਬਰਨਾਲੇ ਦੇ ਹਲਕੇ ਭਦੌੜ ਦੇ ਕਾਂਗਰਸ ਦੇ ਹਲਕੇ ਇਨਚਾਰਜ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਇਯਾਂ ਦੁਆਰਾ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਣ ਸਬੰਧੀ ਸਿੱਧੂ ਨੇ ਕਿਹਾ ਕਿ ਕਾਂਗਰਸ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਸਨਮਾਨ ਕਰਦੀ ਹੈ। ਫਿਰ ਵੀ ਜੇਕਰ ਕਿਸੇ ਦੇ ਮਨ 'ਚ ਕੋਈ ਮਨ ਮੁਟਾਅ ਹੁੰਦਾ ਹੈ ਤਾਂ ਉਹ ਮਿਲ ਕੇ ਦੂਰ ਕਰ ਸੱਕਦੇ ਹਨ।

ਇਸ ਮੌਕੇ 'ਤੇ ਸਿਰਫ ਸਿੰਘ  ਢਿੱਲੋਂ, ਕਰਨ ਢਿੱਲੋਂ, ਸਾਬਕਾ ਜਿਲਾ ਪ੍ਰਧਾਨ ਮੱਖਨ ਸ਼ਰਮਾ, ਯੂਥ ਪ੍ਰਧਾਨ ਡਿੰਪਲ ਉੱਪਲੀ, ਮਹਿਲਾ ਵਿੰਗ ਦੀ ਜਿਲਾ ਅਧਿਕਾਰੀ ਸੁਖਜੀਤ ਕੌਰ ਸੁੱਖੀ ਆਦਿ ਕਾਰਜਕਰਤਾ ਮੌਜੂਦ ਸਨ।