ਪੰਜਾਬ ਵਿਚ ਨਾਗਰਿਕਤਾ ਕਾਨੂੰਨ ਲਾਗੂ ਹੋਵੇਗਾ ਜਾਂ ਨਹੀਂ, ਕੈਪਟਨ ਬੋਲੇ ''ਕੱਲ੍ਹ ਤਕ ਉਡੀਕ ਕਰੋ''

ਏਜੰਸੀ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਨੇ ਪਹਿਲਾਂ ਹੀ ਅਪਣੇ ਫ਼ੈਸਲੇ ਦਾ ਐਲਾਨ ਕੀਤਾ ਹੋਇਆ ਹ ਕਿ ਉਹ ਨਾਗਿਰਕਤਾ ਸੋਧ ਕਾਨੂੰਨ ਦੇ ਨਾਲ ਨਾਲ ਕੌਮੀ ਨਾਗਰਿਕ ਰਜਿਸਟਰ ਤੇ ਕੋਮੀ

File Photo

ਚੰਡੀਗੜ੍ਹ- ਪੰਜਾਬ ਦੀ 15ਵੀਂ ਵਿਧਾਨ ਸਭਾ ਦਾ 10ਵਾਂ ਇਜਲਾਸ ਅੱਜ ਚੰਡੀਗੜ੍ਹ ਵਿਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਵਿਸ਼ੇਸ਼ ਤੌਰ 'ਤੇ ਸਵੇਰੇ 11 ਵਜੇ ਸ਼ੁਰੂ ਹੋ ਗਿਆ ਸੀ। ਵਿਧਾਨ ਸਭਾ ਸਕੱਤਰ ਸ਼ਸ਼ੀ ਲਖਣਪਾਲ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੇਂਦਰੀ ਪਾਰਲੀਮੈਂਟ ਵਲੋਂ ਸੰਵਿਧਾਨ ਦੀ 126ਵੀਂ ਤਰਮੀਮ ਤਹਿਤ ਭਾਰਤ ਦੀ ਸੰਸਦ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਵਿਧਾਨ ਪ੍ਰੀਸ਼ਦਾਂ ਵਿਚ ਅਨੁਸੂਚਿਤ ਜਾਤੀ ਤੇ ਜਨ ਜਾਤੀ ਰਿਜ਼ਰਵ ਸੀਟਾਂ ਨੂੰ ਹੋਰ 10 ਸਾਲ ਲਈ ਵਧਾਉਣ ਵਾਸਤੇ ਜੋ ਬਿੱਲ, ਲੋਕ ਸਭਾ ਤੇ ਰਾਜ ਸਭਾ ਨੇ ਪਾਸ ਕਰ ਦਿਤਾ ਹੈ,

ਉਸ ਬਾਰੇ ਪੁਸ਼ਟੀ ਜਾਂ ਪ੍ਰੋੜਤਾ ਕਰਨ ਲਈ ਇਹ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ। ਇਸ ਇਜਲਾਸ ਵਿਚ ਮੁੱਖ ਮੰਤਰੀ ਨੇ ਕਿਹਾ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਹਰ ਹਾਲ ਵਿਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਇਹ ਪੁਛੇ ਜਾਣ 'ਤੇ ਕਿ ਕੀ ਸੂਬਾ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਮਤਾ ਲਿਆਏਗੀ,

ਤਾਂ ਮੁੱਖ ਮੰਤਰੀ ਨੇ ਜਵਾਬ 'ਚ ਕਿਹਾ ਕਿ ਕੱਲ੍ਹ ਤਕ ਉਡੀਕ ਕਰੋ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਅਪਣੇ ਫ਼ੈਸਲੇ ਦਾ ਐਲਾਨ ਕੀਤਾ ਹੋਇਆ ਹ ਕਿ ਉਹ ਨਾਗਿਰਕਤਾ ਸੋਧ ਕਾਨੂੰਨ ਦੇ ਨਾਲ ਨਾਲ ਕੌਮੀ ਨਾਗਰਿਕ ਰਜਿਸਟਰ ਤੇ ਕੋਮੀ ਅਬਾਦੀ ਰਜਿਸਟਰ ਦੇ ਮੁੱਦੇ ਤੇ ਸਦਨ ਦੀ ਇੱਛਾ ਮੁਤਾਬਕ ਅੱਗੇ ਵਧੇਗੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਨ੍ਹਾਂ ਨੂੰ ਪਹਿਲਾਂ ਹੀ ਗੈਰ ਸੰਵਿਧਾਨਕ ਤੇ ਫੁੱਟਪਾਊ ਦਸਦਿਆਂ ਰੱਦ ਕੀਤਾ ਹੈ

ਰਾਜਪਾਲ ਦੇ ਭਾਸ਼ਨ ਮੇਕੇ ਵਿਰੋਧੀ ਧਿਰ ਦੇ ਕੀਤੇ ਵਾਕਆਊਟ ਨੂੰ ਮੰਦਭਾਗੀ ਦਸਦਿਆਂ ਮੁੱਖ ਮੰਤਰੀ ਨੇ ਦੁੱਖ ਜਾਹਰ ਕਰਦਿਆਂ ਕਿਹਾ ਕਿ ਸਦਨ ਵਿਚ ਅਜਿਹਾ ਰਵੱਈਆ ਹੁਣ ਆਮ ਵਰਤਾਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਾਕਆਊਟ ਦੀ ਉਮੀਦ ਸੀ ਪਰ ਰਾਜਪਾਲ ਵਲੋਂ ਅਪਣੇ ਭਾਸ਼ਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੇ ਮਹੱਤਵਪੂਰਨ ਧਾਰਮਕ ਵਿਸ਼ੇ 'ਤੇ ਬੋਲਣ ਮੌਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਭਾਸ਼ਨ ਵਿਚ ਵਿਘਨ ਪਾਉਣ ਦੇ ਫ਼ੈਸਲੇ ਨਿੰਦਣਯੋਗ ਹਨ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਉਸ ਵੇਲੇ ਵਾਕਆਊਟ ਕੀਤਾ ਹੈ ਜਦੋਂ ਰਾਜਪਾਲ ਇਹ ਕਹਿ ਰਹੇ ਸਨ ਕਿ ਖੁਸ਼ਕਿਸਮਤੀ ਹੈ ਕਿ ਪੰਜਾਬ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸੇ ਦੌਰਾਨ ਹੀ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਵੀ ਮਨਾਈ ਗਈ।