ਮੁੱਠੀ ਭਰ ਲੋਕਾਂ ਦੇ ਫ਼ਾਇਦੇ ਲਈ ਬਣਾਏ ਖੇਤੀ ਕਾਨੂੰਨ: ਅਖਿਲੇਸ਼

ਏਜੰਸੀ

ਖ਼ਬਰਾਂ, ਪੰਜਾਬ

ਮੁੱਠੀ ਭਰ ਲੋਕਾਂ ਦੇ ਫ਼ਾਇਦੇ ਲਈ ਬਣਾਏ ਖੇਤੀ ਕਾਨੂੰਨ: ਅਖਿਲੇਸ਼

IMAGE


ਲਖਨਉ 15 ਜਨਵਰੀ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ ਯਾਦਵ ਨੇ ਸ਼ੁਕਰਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੱਤਾਧਾਰੀ ਭਾਜਪਾ 'ਤੇ ਨਿਸਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਭਗਵਾ ਪਾਰਟੀ ਗ਼ਰੀਬ ਕਿਸਾਨਾਂ ਦੀ ਕੀਮਤ 'ਤੇ ਮੁੱਠੀ ਭਰ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਕੰਮ ਕਰ ਰਹੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਾ ਪ੍ਰਧਾਨ ਨੇ ਕਿਹਾ, Tਭਾਜਪਾ ਦਾ ਇਹ ਕਿਹੋ ਜਿਹੇ ਫ਼ੈਸਲਾ ਹੈ ਕਿ ਗ਼ਰੀਬ ਕਿਸਾਨਾਂ ਨੂੰ ਖ਼ਤਮ ਕੀਤਾ ਜਾਵੇ ਅਤੇ ਮੁੱਠੀ ਭਰ ਲੋਕਾਂ ਨੂੰ ਲਾਭ ਪਹੁੰਚਾਇਆ ਜਾਵੇ |''
ਵਿਧਾਨ ਸਭਾ ਦੀਆਂ ਚੋਣਾਂ ਵਿਚ ਅਪਣੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਮੌਜੂਦ ਅਖਿਲੇਸ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਪਾਰਟੀ ਉਮੀਦਵਾਰ ਅਹਿਮਦ ਹਸਨ ਅਤੇ ਰਾਜਿੰਦਰ ਚੌਧਰੀ ਦੀ ਜਿੱਤ 'ਤੇ ਭਰੋਸਾ ਜਤਾਇਆ | ਨਵੇਂ ਖੇਤੀਬਾੜੀ ਕਾਨੂੰਨਾਂ ਦੀ ਜ਼ਰੂਰਤ ਉੱਤੇ ਸਵਾਲ ਉਠਾਉਾਦਿਆਂ ਸਪਾ ਮੁਖੀ ਨੇ ਕਿਹਾ, Tਕਿਸਾਨਾਂ ਲਈ ਕਾਲਾ ਕਾਨੂੰਨ ਲਿਆਂਦਾ ਗਿਆ, ਅਜਿਹਾ ਕਾਨੂੰਨ ਜਿਸ ਨਾਲ ਕੁੱਝ ਲੋਕਾਂ ਨੂੰ ਲਾਭ ਹੋਵੇਗਾ ਪਰ ਆਮ ਕਿਸਾਨ ਨੂੰ ਨਹੀਂ | ਇਸ ਕਾਨੂੰਨ ਨਾਲ ਬਾਜ਼ਾਰ ਦਾ ਕੰਟਰੋਲ ਕੁੱਝ ਲੋਕਾਂ ਦੇ ਹੱਥ ਵਿਚ ਆ ਜਾਵੇਗਾ |'' ਉਨ੍ਹਾਂ ਦੋਸ ਲਾਇਆ ਕਿ ਇਨ੍ਹਾਂ ਨਵੇਂ ਖੇਤੀਬਾੜੀ ਕਾਨੂੰਨਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਇਸ ਦੇ ਉਤਪਾਦਾਂ ਦਾ ਕੰਟਰੋਲ ਵੀ ਦੂਜਿਆਂ ਦੇ ਹੱਥਾਂ ਵਿਚ ਚਲਾ ਜਾਵੇਗਾ | ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ  ਅਖਿਲੇਸ ਨੇ ਕਿਹਾ ਕਿ ਰਾਜ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਬਹੁਤ ਵੱਖਰੀਆਂ ਹੋਣਗੀਆਂ | 
    (ਪੀਟੀਆਈ)
ਉਨ੍ਹਾਂ ਕਿਹਾ ਕਿ ਯੂ ਪੀ ਦੇ ਲੋਕ, ਖਾਸਕਰ ਗਰੀਬ ਕਿਸਾਨ, ਛੋਟੇ ਵਪਾਰੀ, ਦੁਕਾਨਦਾਰ, ਨੌਜਵਾਨ, ਔਰਤਾਂ ਸਾਰੇ ਭਾਜਪਾ ਨੂੰ ਸੱਤਾ ਤੋਂ ਹਟਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਨ |            
    (ਪੀਟੀਆਈ)