ਕੈਪਟਨ ਪੰਜਾਬ ’ਚ ਭਾਜਪਾ ਦੇ ਮੁੱਖ ਮੰਤਰੀ ਵਜੋਂ ਕਰ ਰਹੇ ਹਨ ਕੰਮ: ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਪੰਜਾਬ ’ਚ ਭਾਜਪਾ ਦੇ ਮੁੱਖ ਮੰਤਰੀ ਵਜੋਂ ਕਰ ਰਹੇ ਹਨ ਕੰਮ: ਬਾਦਲ

image

ਬਠਿੰਡਾ, 15 ਜਨਵਰੀ (ਸੁਖਜਿੰਦਰ ਮਾਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਉਪਰ ਪੰਜਾਬ ’ਚ ਭਾਜਪਾ ਦੇ ਮੁੱਖ ਮੰਤਰੀ ਵਜੋਂ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ  ਸੁਮਰੀਮ ਕੋਰਟ ਵਲੋਂ ਬਣਾਈ ਕਮੇਟੀ ’ਚ ਦੋ ਮੈਂਬਰ ਪਹਿਲਾਂ ਕੈਪਟਨ ਸਾਹਿਬ ਨੇ ਹੀ ਸ਼ਾਮਲ ਕਰਵਾਏ ਸਨ ਪ੍ਰੰਤੂ ਵਿਰੋਧ ਹੋਣ ’ਤੇ ਇੰਨ੍ਹਾਂ ਵਿਚੋਂ ਇਕ ਨੂੰ ਵਾਪਸ ਬੁਲਾ ਲਿਆ।
    ਅੱਜ ਸਥਾਨਕ ਸ਼ਹਿਰ ਵਿਚ ਸਥਿਤ ਬੀਬੀ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ’ਚ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਭਾਜਪਾ ਆਗੂਆਂ ਦੀ ਅਕਾਲੀ ਦਲ ਵਿਚ ਸਮੂਲੀਅਤ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਵਿਰੋਧ ਕਰਨ ਵਾਲਿਆਂ ਵਿਰੁਧ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਭਾਜਪਾ ਆਗੂਆਂ ਨੂੰ ਸੁਰੱਖਿਆ ਮੁਹਈਆਂ ਕਰਵਾਈ ਜਾ ਰਹੀ ਹੈ। 
   ਇਸ ਮੌਕੇ ਸ: ਬਾਦਲ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਕਿਸਾਨੀ ਮਸਲੇ ’ਤੇ ਗਠਤ ਕੀਤੀ ਗਈ ਕਮੇਟੀ ਵਿਚ ਸ਼ਾਮਲ ਭੁਪਿੰਦਰ ਸਿੰਘ ਮਾਨ ਮੁੱਖ ਮੰਤਰੀ ਦੇ ਖ਼ਾਸਮਖ਼ਾਸ ਹਨ ਤੇ ਉਕਤ ਕਿਸਾਨ ਆਗੂ ਦੇ ਪੁੱਤਰ ਨੂੰ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਹੋਇਆ ਹੈ।  ਉਨਾਂ ਦੋਸ਼ ਲਾਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਖ਼ਜ਼ਾਨਾ ਮੰਤਰੀ ਨੇ 4 ਸਾਲਾਂ ਤਕ ਪੰਜਾਬ ਵਿਚ ਖ਼ਜ਼ਾਨਾ ਖ਼ਾਲੀ ਹੋਣ ਦਾ ਰੌਲਾ ਪਾਇਆ ਪ੍ਰੰਤੂ ਹੁਣ ਆਖ਼ਰੀ ਚੌਣ ਵਰ੍ਹੇ ’ਚ ਵੱਡੇ ਵੱਡੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣੇ ਸ਼ੁਰੂ ਕਰ ਦਿਤੇ। ਸੁਖਬੀਰ ਨੇ ਕਿਹਾ ਕਿ ਅਜਿਹਾ ਕਰਕੇ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ। 
ਕੋਰੋਨਾ ਟੀਕੇ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਤੋਂ ਕਰਨੀ ਚਾਹੀਦੀ ਹੈ
ਬਠਿੰਡਾ: ਭਲਕੇ ਤੋਂ ਲਗਾਏ ਜਾਣ ਵਾਲੇ ਕੋਰੋਨਾ ਟੀਕਿਆਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਤੋਂ ਕਰਨ ਦੀ ਮੰਗ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਮੁਖੀਆਂ ਨੇ ਵੀ ਜਨਤਾ ਵਿਚ ਵਿਸ਼ਵਾਸ ਬਹਾਲੀ ਲਈ ਜਨਤਕ ਤੌਰ ’ਤੇ ਇੰਨ੍ਹਾਂ ਟੀਕਿਆ ਨੂੰ ਪਹਿਲਾਂ ਅਪਣੇ ਲਗਵਾਇਆ ਹੈ। ਜਿਸਦੇ ਚੱਲਦੇ ਭਾਰਤ ਤੇ  ਪੰਜਾਬ ਵਿਚ ਵੀ ਅਜਿਹਾ ਕਰਨਾ ਚਾਹੀਦਾ ਹੈ। 

ਬਾਕਸ 2

ਬਾਕਸ  1

ਇਸ ਖ਼ਬਰ ਨਾਲ ਸਬੰਧਤ ਫੋਟੋ 15 ਬੀਟੀਆਈ 04 ਵਿਚ ਭੇਜੀ ਜਾ ਰਹੀ ਹੈ।