ਕਿਸਾਨ ਜਥੇਬੰਦੀਆਂ ਠੋਸ ਖਰੜਾ ਤਿਆਰ ਕਰ ਕੇ ਸਰਕਾਰ ਨੂੰ ਦੇਣ ਤਾਂ, ਖੁਲੇ ਮਨ' ਨਾਲ ਚਰਚਾ ਲਈ ਤਿਆਰ:ਤੋਮਰ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਜਥੇਬੰਦੀਆਂ ਠੋਸ ਖਰੜਾ ਤਿਆਰ ਕਰ ਕੇ ਸਰਕਾਰ ਨੂੰ ਦੇਣ ਤਾਂ, 'ਖੁਲੇ ਮਨ' ਨਾਲ ਚਰਚਾ ਲਈ ਤਿਆਰ: ਤੋਮਰ

IMAGE

ਮੀਟਿੰਗ ਦੇ ਅਗਲੇ ਗੇੜ 'ਚ ਹੋ ਸਕਦਾ ਹੈ ਫ਼ੈਸਲਾ
ਨਵੀਂ ਦਿੱਲੀ, 15 ਜਨਵਰੀ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਉਹ ਆਪਸੀ ਗ਼ੈੈਰ ਰਸਮੀ ਕਮੇਟੀ ਬਣਾ ਕੇ ਤਿੰਨੇ ਖੇਤੀ ਕਾਨੂੰਨਾਂ 'ਤੇ ਜੇਕਰ ਕੋਈ ਠੋਸ ਖਰੜਾ ਸਰਕਾਰ ਦੇ ਸਾਹਮਣੇ ਪੇਸ਼ ਕਰਦੇ ਹਨ ਤਾਂ ਉਹ Tਖੁੱਲੇ ਮਨU ਨਾਲ ਉਸ ਤੇ ਚਰਚਾ ਕਰਨ ਲਈ ਤਿਆਰ ਹੈ | ਤੋਮਰ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਬਾਰੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਦਾ ਨੌਵਾਂ ਦੌਰ 'ਸ਼ਾਂਤੀਪੂਰਣ ਮਾਹੌਲ' ਵਿਚ ਹੋਇਆ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ | ਤੋਮਰ ਨੇ ਉਮੀਦ ਜਤਾਈ ਕਿ 19 ਜਨਵਰੀ ਨੂੰ ਮੀਟਿੰਗ ਦੇ ਅਗਲੇ ਗੇੜ੍ਹ ਵਿਚ ਫ਼ੈਸਲਾ ਹੋ ਸਕਦਾ ਹੈ |
ਕਿਸਾਨ ਸੰਗਠਨਾਂ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ, Tਗੱਲਬਾਤ ਸ਼ਾਤੀਪੂਰਣ ਮਾਹੌਲ ਵਿਚ ਹੋਈ |'' ਜ਼ਰੂਰੀ ਵਸਤੂਆਂ ਦੇ ਐਕਟ ਵਿਚ ਸੋਧ ਬਾਰੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ | ਕਿਸਾਨਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ


 ਪਰ ਗੱਲਬਾਤ ਅੰਤਮ ਫ਼ੈਸਲੇ ਤਕ ਨਹੀਂ ਪਹੁੰਚ ਸਕੀ |
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਕਿਸਾਨ ਸੰਗਠਨਾਂ ਨੇ ਹੁਣ 19 ਜਨਵਰੀ ਨੂੰ ਦੁਬਾਰਾ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ, Tਸਰਕਾਰ ਨੇ ਠੋਸ ਤਜਵੀਜਾਂ ਨੂੰ ਅੰਤਮ ਰੂਪ ਦੇਣ ਲਈ ਕਿਸਾਨ ਯੂਨੀਅਨਾਂ ਦਾ ਇਕ ਗ਼ੈਰ ਰਸਮੀ ਸਮੂਹ ਬਣਾਉਣ ਦਾ ਸੁਝਾਅ ਦਿਤਾ ਤਾਂ ਜੋ ਰਸਮੀ ਗੱਲਬਾਤ ਵਿਚ ਇਨ੍ਹਾਂ ਤਜਵੀਜਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ | ਗੱਲਬਾਤ ਦੇ ਦਸਵੇਂ ਦੌਰ ਵਿਚ ਕਿਸੇ ਨਿਰਣਾਇਕ ਪੱਧਰ 'ਤੇ ਪਹੁੰਚਣ ਦੀ ਉਮੀਦ ਹੈ |U
ਸੁਪਰੀਮ ਕੋਰਟ ਦੇ ਤਿੰਨ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨੂੰ ਰੋਕਣ ਅਤੇ ਵਿਵਾਦ ਦੇ ਹੱਲ ਲਈ ਕਮੇਟੀ ਕਾਇਮ ਕਰਨ ਦੇ ਆਦੇਸ਼ ਦਾ ਸਵਾਗਤ ਕਰਦਿਆਂ ਤੋਮਰ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ, Tਭਾਰਤ ਸਰਕਾਰ ਸੁਪਰੀਮ ਕੋਰਟ ਵਲੋਂ ਦਿਤੇ ਫ਼ੈਸਲੇ ਦਾ ਸਵਾਗਤ ਕਰਦੀ ਹੈ | ਜਿਹੜੀ ਕਮੇਟੀ ਬਣਾਈ ਗਈ ਹੈ, ਉਹ ਜਦੋਂ ਭਾਰਤ ਸਰਕਾਰ ਨੂੰ ਬੁਲਾਏਗੀ ਤਾਂ ਅਸੀਂ ਅਪਣਾ ਪੱਖ ਪੇਸ਼ ਕਰਾਂਗੇ | ਯਕੀਨੀ ਤੌਰ 'ਤੇ ਅਪਣੀ ਗੱਲ ਰੱਖੇਗੀ |'' ਕਿਸਾਨ ਜਥੇਬੰਦੀਆਂ ਵਲੋਂ ਕਮੇਟੀ ਸਾਹਮਣੇ ਪੇਸ ਹੋਣ ਤੋਂ ਇਨਕਾਰ ਕਰਨ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ, ਤੋਮਰ ਨੇ ਕਿਹਾ, Tਹਰੇਕ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈU |       (ਪੀਟੀਆਈ)