ਗੁਰਦਾਸਪੁਰ 'ਚ ਕਿਸਾਨਾਂ ਵਲੋਂ 400 ਟਰੈਕਟਰ ਦੇ ਨਾਲ ਰਿਹਰਸਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਰੋਸ਼ ਜਤਾਇਆ ਜਾਵੇਗਾ।

FARMER

ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਦੇਸ਼ ਦਾ ਕਿਸਾਨ ਪਿਛਲੇ ਲੰਬੇ ਸੰਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਇਸ ਦੇ ਚਲਦੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥਿਵਾਂ ਤੋਂ ਕਰੀਬ 400 ਟਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਰਿਹਰਸਲ ਰੈਲੀ ਕੱਢੀ ਗਈ। ਇਸ ਮੌਕੇ ਕਿਸਾਨ ਨੇਤਾ ਕ੍ਰਿਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੱਸਣ ਲਈ ਇਹ ਰੈਲੀ ਕੱਢੀ ਜਾ ਰਹੀ ਹੈ ਕਿ 26 ਜਨਵਰੀ ਨੂੰ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਕਿੱਥੋਂ ਸ਼ੁਰੂ ਹੋਈ ਰਿਹਰਸਲ ਰੈਲੀ
ਟਰੈਕਟਰ ਪਰੇਡ ਦੀ ਰਿਹਰਸਲ ਰੈਲੀ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥਿਆਂ ਤੋਂ ਸ਼ੁਰੂ ਹੋਈ ਅਤੇ ਕਾਦਿਵਾਂ ਚੁੰਗੀ, ਜੰਲਧਰ ਰੋਡ, ਗਾਂਧੀ ਚੌਂਕ, ਡੇਰਾ ਬਾਬਾ ਰੋਡ, ਗੁਰਦਾਸਪੁਰ ਰੋਡ, ਕਾਹਨੂਵਾਨ ਚੌਂਕ ਹੁੰਦੀ ਹੋਈ ਕਾਦਿਆਂ ਖ਼ਤਮ ਹੋਈ। ਇਸ ਰੈਲੀ ਵਿੱਚ ਭਾਰੀ ਤਾਦਾਦ ਵਿੱਚ ਟਰੈਕਟਰ ਮੌਜੂਦ ਰਹੇ।

ਦੱਸ ਦੇਈਏ ਕਿ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਰੋਸ਼ ਜਤਾਇਆ ਜਾਵੇਗਾ।  ਕਿਸਾਨ ਜਥੇਬੰਦਿਆਂ ਵਲੋਂ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲਾ 'ਤੇ ਟਰੈਕਟਰ ਪਰੇਡ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਹ ਸਾਡੇ ਟਰੈਕਟਰ ਨਹੀਂ, ਸਗੋਂ ਟੈਂਕ ਹਨ। ਕਿਸਾਨ ਸ਼ਹੀਦ ਹੋ ਰਹੇ ਹਨ, ਲੇਕਿਨ ਕੇਂਦਰ ਸਰਕਾਰ ਦੇ ਕੰਨ 'ਤੇ ਕੋਈ ਜੂੰਅ ਤੱਕ ਨਹੀਂ ਸਰਕ ਰਹੀ।