ਹੁਣ ਤਾਂ ਵਿਆਹ ਸ਼ਾਦੀਆਂ ਨੂੰ ਵੀ ਚੜ੍ਹਨ ਲੱਗੀ ਕਿਸਾਨੀ ਸੰਘਰਸ਼ ਦੀ ਰੰਗਤ: ਰਾਏਪੁਰ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਤਾਂ ਵਿਆਹ ਸ਼ਾਦੀਆਂ ਨੂੰ ਵੀ ਚੜ੍ਹਨ ਲੱਗੀ ਕਿਸਾਨੀ ਸੰਘਰਸ਼ ਦੀ ਰੰਗਤ: ਰਾਏਪੁਰ

image

ਮਾਨਸਾ, 15 ਜਨਵਰੀ (ਨਾਨਕ ਸਿੰਘ ਖੁਰਮੀ): ਖੇਤੀ ਸੁਧਾਰ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਜਿੱਥੇ ਸਾਰਾ ਦੇਸ਼ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਕਿਸਾਨੀ ਸੰਘਰਸ਼ ਦੀ ਰੰਗਤ ਪਿੰਡਾਂ/ਸ਼ਹਿਰਾਂ ਤੋਂ ਰੇਲਵੇ ਸਟੇਸ਼ਨਾਂ ਰਾਹੀਂ ਹੁੰਦੀ ਹੋਈ ਦਿੱਲੀ ਦੇ ਬਾਰਡਰਾਂ ਤਕ ਜਾ ਪਹੁੰਚੀ ਹੈ। 
ਉਥੇ ਹੀ ਅੱਜ ਕਲ ਵਿਆਹ-ਸ਼ਾਦੀਆਂ ਨੂੰ ਵੀ ਕਿਸਾਨੀ ਸੰਘਰਸ਼ ਦੀ ਰੰਗਤ ਚੜ੍ਹਨ ਲੱਗੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਉਸ ਸਮੇਂ ਬੈਂਕੁਟ ਹਾਲ ਵਿਚ ਕੀਤਾ ਜਦੋਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਮੋਹਰ ਸਿੰਘ ਵਾਲਾ ਅਤੇ ਕਿਰਨ ਕੌਰ ਪੁੱਤਰੀ ਬੂਟਾ ਸਿੰਘ, ਦਲੇਲ ਸਿੰਘ ਵਾਲਾ ਦੇ ਵਿਆਹ ਵਿੱਚ ਜਿੰਨੀਆਂ ਵੀ ਗੱਡੀਆਂ ਬਰਾਤ ਦੀਆਂ ਮਾਨਸਾ ਨਹਿਰੂ ਮੈਮੋਰੀਅਲ ਕਾਲਜ ਦੇ ਕੋਲ ਮੈਰਿਜ ਪੈਲੇਸ ਬੈਂਕੁਟ ਹਾਲ ਵਿਚ ਪਹੁੰਚੀਆਂ ਸਨ,  ਉਨ੍ਹਾਂ ਸਾਰੀਆਂ ਉਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਲੱਗੇ ਹੋਏ ਸਨ ਅਤੇ ਡੀ.ਜੇ. ਤੇ ਗਾਣੇ ਵੀ ਕਿਸਾਨੀ ਸੰਘਰਸ਼ ਨਾਲ ਸਬੰਧਤ ਹੀ ਵੱਜ ਰਹੇ ਸਨ। 
ਜਦੋਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਬੈਂਕੁਟ ਹਾਲ ਵਿਚ ਖੜੀਆਂ ਤਕਰੀਬਨ ਤੀਹ ਗੱਡੀਆਂ ਅਤੇ ਕਿਸਾਨੀ ਝੰਡੇ ਦੇਖੇ ਤਾਂ ਵਿਆਹ ਵਾਲੀ ਕਾਰ ਉਤੇ ਵੀ ਜਿੱਥੇ ਸਜਾਵਟੀ ਫੁੱਲ ਸਨ, ਨਾਲ ਹੀ ਕਿਸਾਨੀ ਝੰਡਾ ਵੀ ਲਗਿਆ ਹੋਇਆ ਸੀ, ਨੇ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਮੋਹਰ ਸਿੰਘ ਵਾਲਾ ਨੂੰ ਜੋ ਕਿ ਵਿਆਹ ਵਾਲਾ ਲਾੜਾ ਸੀ ਨੂੰ, ਪੁਛਿਆ ਤਾਂ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸੀ ਵਿਆਹ ਵਿਚ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਬਰਾਤ ਵਾਲੀਆਂ ਗੱਡੀਆਂ ਤੇ ਕਿਸਾਨੀ ਝੰਡੇ ਲਗਾ ਕੇ ਕੀਤੀ ਹੈ ਅਤੇ ਡੀ.ਜੇ. ਤੇ ਗਾਣੇ ਵੀ ਕਿਸਾਨੀ ਸੰਘਰਸ਼ ਸਬੰਧੀ ਹੀ ਲਾ ਕੇ ਹਮਾਇਤ ਕਰਦੇ ਹਾਂ ਕਿ ਇਨ੍ਹਾਂ ਖੇਤੀ ਸੁਧਾਰ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦਾ ਮੈਂ ਅਪਣੇ ਵਿਆਹ ਵਿਚੋਂ ਦੇਸ਼ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਅਸੀਂ ਅਪਣੇ ਵਿਆਹ ਦੀ ਖ਼ੁਸ਼ੀ ਮਨਾ ਰਹੇ ਹਾਂ ਉਥੇ ਹੀ ਜੋ ਸਾਡੀਆਂ ਜਮੀਨਾਂ ਖੋਹਣ ਦੀ ਤਿਆਰੀ ਹੋ ਰਹੀ ਹੈ। 
ਉਸ ਨੂੰ ਅਸੀ ਇਨ੍ਹਾਂ ਕਿਸਾਨੀ ਝੰਡਿਆਂ ਅਤੇ ਡੀ.ਜੇ. ਤੇ ਕਿਸਾਨੀ ਸੰਘਰਸ਼ ਸਬੰਧਤ ਗੀਤ ਲਾ ਕੇ ਦੇਣਾ ਚਾਹੁੰਦੇ ਹਾਂ ਤਾਂ ਕਿ ਮੇਰੇ ਕਿਸਾਨ ਜੋ ਦਿੱਲੀ ਬਾਰਡਰ ਉਤੇ ਬੈਠੇ ਹਨ। ਉਨ੍ਹਾਂ ਤਕ ਵੀ ਇਹ ਪਹੁੰਚ ਜਾਵੇ ਕਿ ਜੇਕਰ ਅਸੀਂ ਕੋਈ ਖ਼ੁਸ਼ੀ ਦਾ ਪ੍ਰੋਗਰਾਮ ਵੀ ਕਰਦੇ ਹਾਂ ਤਾਂ ਵੀ ਅਸੀ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਜੋ ਕਿ ਮੇਰੇ ਨਾਲ ਅੱਜ ਮੇਰੀ ਬਰਾਤ ਵਿਚ ਬਰਾਤੀ ਸੱਜਣ ਆਏ ਹਨ। ਉਨ੍ਹਾਂ ਵਿਚੋਂ ਤਕਰੀਬਨ ਅੱਧੇ ਸੱਜਣ 23 ਜਨਵਰੀ ਨੂੰ ਦਿੱਲੀ ਨੂੰ ਮੇਰੇ ਨਾਲ ਚਾਲੇ ਪਾਉਣਗੇ ਤਾਂ ਕਿ ਅਸੀ 26 ਜਨਵਰੀ ਦੇ ਟਰੈਕਟਰ ਮਾਰਚ ਵਿਚ ਸ਼ਾਮਲ ਹੋ ਸਕੀਏ।
ਫੋਟੋ ਨੰ-10
ਕੈਪਸ਼ਨ- ਬਰਾਤ ਵਾਲੀਆਂ ਗੱਡੀਆਂ ਤੇ ਕਿਸਾਨੀ ਝੰਡੇ ਲਗਾ ਕੇ ਕੀਤੀ ਹਮਾਇਤ