ਭੁਪਿੰਦਰ ਮਾਨ ਦੀ ਤਰਜ਼ ਉਤੇ ਬਾਕੀ ਮੈਂਬਰ ਵੀ ਕਿਸਾਨਾਂ ਦੀ ਹਮਾਇਤ ਲਈ ਅਸਤੀਫ਼ਾ ਦੇਣਅਮਰੀਕੀ ਸਿੱਖ ਨੇਤਾ

ਏਜੰਸੀ

ਖ਼ਬਰਾਂ, ਪੰਜਾਬ

ਭੁਪਿੰਦਰ ਮਾਨ ਦੀ ਤਰਜ਼ ਉਤੇ ਬਾਕੀ ਮੈਂਬਰ ਵੀ ਕਿਸਾਨਾਂ ਦੀ ਹਮਾਇਤ ਲਈ ਅਸਤੀਫ਼ਾ ਦੇਣ: ਅਮਰੀਕੀ ਸਿੱਖ ਨੇਤਾ

image

ਵਾਸ਼ਗਿਟਨ ਡੀਸੀ, 16 ਜਨਵਰੀ (ਗਿੱਲ): ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵਲੋਂ ਨਾਮਜ਼ਦ ਕੀਤੀ ਚਾਰ ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇ ਦਿਤਾ ਹੈ | ਇਹ ਉਨ੍ਹਾਂ ਸ਼ਲਾਘਾ ਯੋਗ ਕਦਮ ਹੈ ਜਿਸ ਦੀ ਹਰ ਪਾਸੇ ਤੋਂ ਤਾਰੀਫ਼ ਕੀਤੀ ਜਾ ਰਹੀ ਹੈ | ਇਹ ਕਿਸਾਨਾਂ ਦੇ ਹੱਕ ਵਿਚ ਕਾਫ਼ੀ ਮਦਦਗਾਰ ਸਾਬਤ ਹੋ ਰਿਹਾ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਕਾਨੂੰਨ ਕਿਸਾਨ ਵਿਰੋਧੀ ਹਨ | ਇਸ ਗੱਲ ਦਾ ਪ੍ਰਗਟਾਵਾ ਅਸਤੀਫ਼ੇ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਕਿਉਾਕਿ ਜ਼ਮੀਰ ਦੀ ਅਵਾਜ਼ ਸੱਚ ਪ੍ਰਗਟ ਕਰਦੀ ਹੈ | ਅਜਿਹਾ ਕੁੱਝ ਮਾਨ ਦੇ ਅਸਤੀਫ਼ੇ ਵਿਚੋਂ ਨਜਡਰ ਆ ਰਿਹਾ ਹੈ |
ਜਿੱਥੇ ਅਮਰੀਕਾ ਦੇ ਸਿੱਖ ਨੇਤਾਵਾਂ ਨੇ ਮਾਨ ਦੇ ਅਸਤੀਫ਼ੇ ਨੂੰ ਬਿਹਤਰੀ ਦਾ ਪ੍ਰਤੀਕ ਦਸਿਆ ਹੈ | ਉਸੇ ਤਰ੍ਹਾਂ ਭੁਪਿੰਦਰ ਮਾਨ ਨੂੰ ਬਾਕੀ ਮੈਂਬਰਾਂ ਉਤੇ ਵੀ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹ ਵੀ ਸੁਪਰੀਮ ਕੋਰਟ ਦੀ ਨਾਮਜ਼ਦਗੀ ਮੈਂਬਰਸ਼ਿਪ ਨੂੰ ਜ਼ਮੀਰ ਦੀ ਅਵਾਜ਼ ਨੂੰ ਸੁਣ ਕੇ ਤਿਆਗ ਦਾ ਪ੍ਰਗਟਾਵਾ ਕਰਨ | ਕਿਸਾਨਾਂ ਦੇ ਹਿਤਾਂ ਵਿਚ ਖੜ੍ਹੇ ਹੋ ਕੇ ਅਪਣਾ ਕੱਦ ਉੱਚਾ ਕਰਨ, ਕਿਉਾਕਿ ਕਿਸਾਨ ਬਿਲਾਂ ਨੂੰ ਵਾਪਸ ਕਰਵਾਕੇ ਹੀ ਸਾਹ ਲੈਣਗੇ | ਇਹ ਸਪੱਸ਼ਟ ਹੈ, ਫਿਰ ਉਹ ਕਿਸ ਕਰ ਕੇ ਸੁਪਰੀਮ ਕੋਰਟ ਵਲੋਂ ਥਾਪੀ ਮੈਂਬਰਸ਼ਿਪ ਨੂੰ ਪ੍ਰਵਾਨ ਕਰਨਗੇ | 
ਮੁਫ਼ਤ ਵਿਚ ਬੇਇਜ਼ਤੀ ਕਰਵਾਉਣਾ ਠੀਕ ਨਹੀਂ ਹੈ | ਭੁਪਿੰਦਰ ਸਿੰਘ ਮਾਨ ਬਾਕੀ ਮੈਂਬਰਾਂ ਨੂੰ ਅਹੁਦੇ ਛੱਡਣ ਲਈ ਮਜਬੂਰ ਕਰਨ ਤਾਂ ਜੋ ਕਿਸਾਨਾਂ ਦੀ ਕਾਮਯਾਬੀ ਲਈ ਰਾਹ ਪੱਧਰਾ ਹੋ ਸਕੇ | ਅਮਰੀਕਾ ਦੇ ਸਿੱਖ ਨੇਤਾਵਾਂ ਨੇ ਵੀ ਬਾਕੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਪ੍ਰੀਮ-ਕੋਰਟ ਦੀ ਨਾਮਜ਼ਦਗੀ ਨੂੰ ਛੱਡ ਕੇ ਕਿਸਾਨਾਂ ਦੀ ਹਮਾਇਤ ਵਿਚ ਡੱਟ ਜਾਣ  | ਇਸ ਨਾਲ ਉਨ੍ਹਾਂ ਦਾ ਕੱਦ ਵੀ ਉੱਚਾ ਹੋਵੇਗਾ ਤੇ ਸਾਨ ਨਾਲ ਵਿਚਰ ਵੀ ਸਕਣਗੇ | 

Washington_7ill_1