ਸਿੰਘੂ ਬਾਰਡਰ ’ਤੇ 26 ਜਨਵਰੀ ਨੂੰ ਝੂਲੇਗਾ ਕਿਸਾਨ ਅੰਦੋਲਨ ਦਾ ਪ੍ਰਤੀਕ ਦੁਨੀਆਂ ਦਾ ਸੱਭ ਤੋਂ ਵੱਡਾ ਝੰ

ਏਜੰਸੀ

ਖ਼ਬਰਾਂ, ਪੰਜਾਬ

ਸਿੰਘੂ ਬਾਰਡਰ ’ਤੇ 26 ਜਨਵਰੀ ਨੂੰ ਝੂਲੇਗਾ ਕਿਸਾਨ ਅੰਦੋਲਨ ਦਾ ਪ੍ਰਤੀਕ ਦੁਨੀਆਂ ਦਾ ਸੱਭ ਤੋਂ ਵੱਡਾ ਝੰਡਾ

image

ਨਵੀਂ ਦਿੱਲੀ, 15 ਜਨਵਰੀ : ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਚ ਨਾਮ ਦਰਜ ਕਰਵਾਉਣ ਵਾਲੇ ਇਥੋਂ ਦੇ ਆਰਟਿਸਟ ਗੁਰਪ੍ਰੀਤ ਸਿੰਘ ਕੋਮਲ ਨੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਵਿਸ਼ਵ ਦਾ ਸੱਭ ਤੋਂ ਵੱਡਾ ਝੰਡਾ ਤਿਆਰ ਕੀਤਾ ਹੈ। ਇਹ ਝੰਡਾ 26 ਜਨਵਰੀ ਨੂੰ ਸਿੰਘੂ ਬਾਰਡਰ ਉੱਤੇ ਝੁੱਲੇਗਾ, ਝੰਡੇ ’ਤੇ ਸ਼ਹੀਦ 116 ਕਿਸਾਨਾਂ ਦਾ ਨਾਮ ਸੁਨਹਿਰੇ ਅੱਖਰਾਂ ’ਚ ਲਿਖਿਆ ਗਿਆ ਹੈ ਅਤੇ ਝੰਡੇ ਉਤੇ ਹੀ 395 ਵਰਗ ਫ਼ੁੱਟ ਥਾਂ ਆਮ ਲੋਕਾਂ ਦੇ ਦਸਤਖ਼ਤਾਂ ਲਈ ਛੱਡੀ ਗਈ ਹੈ। ਸ੍ਰੀ ਕੋਮਲ ਨੇ ਅਪਣੀ ਪਤਨੀ ਸਰਬਜੀਤ ਕੌਰ ਕੋਮਲ ਅਤੇ ਧੀ ਅਸ਼ਮੀਤ ਕੌਰ ਕੋਮਲ ਨਾਲ ਮਿਲ ਕੇ ਤਿਆਰ ਵਿਸ਼ਵ ਦਾ ਵੱਡ ਅਕਾਰੀ ਝੰਡਾ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਝੰਡੇ ਦਾ ਵਜ਼ਨ ਸਵਾ ਪੰਜ ਕਿਲੋ, ਲੰਬਾਈ ਸਵਾ ਸਤਾਈ ਮੀਟਰ, ਚੌੜਾਈ ਸਾਢੇ ਚਾਰ ਫ਼ੁੱਟ ਹੈ। ਝੰਡੇ ’ਚ ਹਰੇ ਰੰਗ ਦਾ 29 ਇੰਚ ਦਾ ਗੋਲ ਚੱਕਰ ਹੈ, ਜਿਸ ’ਚ ਕਿਸਾਨ ਬਲਦਾਂ ਨਾਲ ਖੇਤੀ ਕਰਦਾ ਦਿਖਾਇਆ ਗਿਆ ਹੈ। ਨਾਲ ਹੀ ਹਰੇ ਰੰਗ ’ਤੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ 116 ਸ਼ਹੀਦਾਂ ਦਾ ਨਾਮ ਸੁਨਹਿਰੇ ਅੱਖਰਾਂ ਵਿਚ ਹਨ। (ਏਜੰਸੀ)