ਜਲੰਧਰ 'ਚ ਹਵੇਲੀ 'ਤੇ ਚੱਲਿਆ ਨਗਰ ਨਿਗਮ ਦਾ ਬੁਲਡੋਜ਼ਰ, ਤਕਰਾਰ ਦੌਰਾਨ ਇਕ ਮੁਲਜ਼ਮ ਜਖ਼ਮੀ
ਇਸ ਮੌਕੇ ਨਿਗਮ ਟੀਮ ਦੇ ਨਾਲ ਨਿਗਮ ਦੀ ਪੁਲਿਸ ਵੀ ਮੌਜੂਦ ਸੀ ਪਰ ਉਹ ਵਿਰੋਧ ਦਾ ਸਾਹਮਣਾ ਨਾ ਕਰ ਸਕੇ ਜਿਸ ਕਾਰਨ ਨਿਗਮ ਟੀਮ ਨੂੰ ਵਾਪਸ ਪਰਤਣਾ ਪਿਆ।
ਜਲੰਧਰ - ਜਲੰਧਰ 'ਚ 66 ਫੁੱਟ ਰੋਡ 'ਤੇ ਸਥਿਤ ਕਿਊਰੋ ਮਾਲ ਦੀ ਇਮਾਰਤ 'ਚ ਪਾਰਕਿੰਗ ਏਰੀਆ 'ਚ ਇਕ ਹਵੇਲੀ ਦੇ ਮਾਲਕ ਵੱਲੋਂ ਕੀਤੀ ਜਾ ਰਹੀ ਉਸਾਰੀ ਨੂੰ ਢਾਹੁਣ ਲਈ ਜਦੋਂ ਨਗਰ ਨਿਗਮ ਦੀ ਟੀਮ ਨੇ ਉਥੇ ਮਸ਼ੀਨ ਚਲਾਈ ਤਾਂ ਹਵੇਲੀ ਦੇ ਪ੍ਰਤੀਨਿਧੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਰੋਧ ਦੇ ਚਲਦਿਆਂ ਨਿਗਮ ਟੀਮ ’ਤੇ ਪਥਰਾਅ ਵੀ ਕੀਤਾ ਗਿਆ ਜਿਸ ਕਾਰਨ ਨਿਗਮ ਦੀ ਇਕ ਜਿਪਸੀ ਦੇ ਸ਼ੀਸ਼ੇ ਆਦਿ ਟੁੱਟ ਗਏ ਅਤੇ ਇਕ ਮੁਲਾਜ਼ਮ ਕਮਲਭਾਨ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਇਸ ਮੌਕੇ ਨਿਗਮ ਟੀਮ ਦੇ ਨਾਲ ਨਿਗਮ ਦੀ ਪੁਲਿਸ ਵੀ ਮੌਜੂਦ ਸੀ ਪਰ ਉਹ ਵਿਰੋਧ ਦਾ ਸਾਹਮਣਾ ਨਾ ਕਰ ਸਕੇ ਜਿਸ ਕਾਰਨ ਨਿਗਮ ਟੀਮ ਨੂੰ ਵਾਪਸ ਪਰਤਣਾ ਪਿਆ। ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਨੇ ਕਾਫ਼ੀ ਉਸਾਰੀ ਨੂੰ ਢਾਹ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਹਟਾਉਣ ਲਈ ਪਹਿਲਾਂ ਵੀ ਕਈ ਨੋਟਿਸ ਦਿੱਤੇ ਗਏ ਸਨ।