ਭੋਜਪੁਰੀ ਗਾਣੇ ਲਗਾਉਣ ਤੋਂ ਰੋਕਣ 'ਤੇ ਪ੍ਰਵਾਸੀਆਂ ਨੇ ਪੰਜਾਬੀ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਵਾਸੀਆਂ ਨੇ ਗੁਰਭੇਜ ਸਿੰਘ ਦੀ ਦਸਤਾਰ ਉਤਾਰੀ ਤੇ ਕੱਪੜੇ ਵੀ ਪਾੜੇ

Immigrants beat Punjabi Sikh youth for stopping him from playing Bhojpuri songs

ਅੰਮ੍ਰਿਤਸਰ: ਲੋਹੜੀ ਦੇ ਤਿਉਹਾਰ ਨੂੰ ਲੈ ਕੇ ਪੂਰੇ ਮਾਝੇ ਵਿੱਚ ਜਸ਼ਨ ਮਨਾਏ ਜਾਂਦੇ ਹਨ ਅਤੇ ਲੋਹੜੀ ਅਤੇ ਮਾਘੀ ਦੇ ਦਿਹਾੜੇ 'ਤੇ ਲੋਕ ਪਤੰਗਬਾਜ਼ੀ ਕਰਦੇ ਵੀ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਲੋਕ ਆਪਣੇ ਛੱਤ ਦੇ ਉੱਪਰ ਡੀਜੇ ਲਗਾ ਕੇ ਮਨੋਰੰਜਨ ਕਰਦੇ ਦਿਖਾਈ ਦਿੰਦੇ ਹਨ ਪਰ ਇਸ ਮਨੋਰੰਜਨ ਦੌਰਾਨ ਲੜਾਈ ਝਗੜੇ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ।

ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਾਮ ਨਗਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕੁਝ ਪ੍ਰਵਾਸੀ ਨੌਜਵਾਨਾਂ ਵੱਲੋਂ ਆਪਣੇ ਛੱਤ 'ਤੇ ਡੀਜੇ ਲਗਾ ਕੇ ਭੋਜਪੁਰੀ ਗਾਣੇ ਲਗਾ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਪੰਜਾਬੀ ਵੱਲੋਂ ਉਹਨਾਂ ਨੂੰ ਭੋਜਪੁਰੀ ਗਾਣੇ ਬਦਲਣ ਲਈ ਕਿਹਾ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੀ ਦਸਤਾਰ ਉਤਾਰੀ ਗਈ। ਇਨ੍ਹਾਂ ਦੀ ਨਹੀਂ ਉਸ ਦੇ ਕੱਪੜੇ ਵੀ ਪਾੜੇ ਗਏ।

ਜਿਸ ਤੋਂ ਬਾਅਦ ਪੀੜਿਤ ਵਿਅਕਤੀ ਨੇ ਕਿਹਾ ਕਿ ਪ੍ਰਵਾਸੀਆਂ ਵੱਲੋਂ ਗੰਦੇ ਭੋਜਪੁਰੀ ਗਾਣੇ ਲਗਾਏ ਜਾ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਗਾਣੇ ਬਦਲਣ ਲਈ ਕਿਹਾ ਗਿਆ ਤਾਂ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਉੱਥੇ ਹੀ ਪੀੜਿਤ ਵਿਅਕਤੀ ਨੇ ਪੁਲਿਸ ਤੋਂ ਮੀਡੀਆ ਦੇ ਜ਼ਰੀਏ ਇਨਸਾਫ਼ ਦੀ ਗੁਹਾਰ ਲਗਾਈ। 

ਦੂਜੇ ਪਾਸੇ ਇਸ ਮਾਮਲੇ ਚ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਜੀਠਾ ਰੋਡ ਬਾਈਪਾਸ ਤੇ ਰਾਮ ਨਗਰ ਕਲੋਨੀ ਇਲਾਕੇ ਵਿੱਚ ਗੁਆਂਢੀਆਂ ਵੱਲੋਂ ਘਰੇਲੂ ਗੱਲ ਨੂੰ ਲੈ ਕੇ ਕਲੇਸ਼ ਹੋਇਆ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।