ਬਾਬਾ ਅਨਹਦ ਰਾਜ ਸਿੰਘ ਦੇ ਪਿਤਾ ਅਮਰਜੀਤ ਸਿੰਘ ਦਾ ਅੰਤਿਮ ਸੰਸਕਾਰ 17 ਜਨਵਰੀ ਨੂੰ ਦੁਪਹਿਰ 12:00 ਵਜੇ ਲੁਧਿਆਣਾ ਵਿਖੇ ਹੋਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬਾ ਅਨਹਦ ਰਾਜ ਸਿੰਘ ਦੇ ਪਿਤਾ ਅਮਰਜੀਤ ਸਿੰਘ ਦਾ 15 ਜਨਵਰੀ ਨੂੰ ਹੋਇਆ ਸੀ ਦਿਹਾਂਤ

Amarjit Singh's last rites will be performed in Ludhiana on January 17 at 12:00 noon.

ਲੁਧਿਆਣਾ: ਨਾਨਕਸਰ ਸਾਹਿਬ ਸਮਰਾਲਾ ਚੌਕ ਲੁਧਿਆਣਾ ਦੇ ਬਾਬਾ ਅਨਹਦ ਰਾਜ ਸਿੰਘ ਦੇ ਪਿਤਾ ਅਮਰਜੀਤ ਸਿੰਘ 15 ਜਨਵਰੀ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 17 ਜਨਵਰੀ 2026 ਲੁਧਿਆਣਾ ਦੇ ਗਾਊਘਾਟ ਸ਼ਮਸ਼ਾਨ ਘਾਟ ਵਿਖੇ ਹੋਵੇਗਾ।

ਦੱਸ ਦੇਈਏ ਕਿ ਅਮਰਜੀਤ ਸਿੰਘ ਨੇ ਸੰਪੂਰਨ ਗੁਰਸਿੱਖ ਵਾਲ਼ਾ ਜੀਵਨ ਸਿੱਖੀ ਸਿਧਾਂਤਾਂ ਨੂੰ ਪ੍ਰਣਾਇਆ ਹੋਇਆ ਸੀ। ਉਹ ਭਾਰਤ ਦੇ ਵਧੀਕ ਸੋਲਿਸਟਰ ਜਨਰਲ ਦੀ ਸੇਵਾ ਦੌਰਾਨ ਪ੍ਰਧਾਨ ਮੰਤਰੀ ਸ ਮਨਮੋਹਨ ਸਿੰਘ ਸਿੰਘ ਦੇ ਬਹੁਤ ਨਜ਼ਦੀਕ ਰਹੇ। ਮੇਰੇ ਸਮੇਤ ਅਨੇਕਾਂ ਵਾਸਤੇ ਉਹ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹੇ।

ਫਰਵਰੀ ਦੇ ਅੰਤ ਜਾਂ ਮਾਰਚ ਦੇ ਪਹਿਲੇ ਹਫਤੇ ਸਮਾਂ ਕੱਢਣਾ ਤੁਹਾਨੂੰ ਅਤੇ ਮਾਤਾ ਜੀ ਨੂੰ 1999 ਅਤੇ 2025 ਅਰੰਭੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਤੇ ਹਸਪਤਾਲ ਅਤੇ ਗੁਰੂ ਅਮਰਦਾਸ ਹਸਪਤਾਲ ਦੇਖਾਂਗੇ। ਇਹ ਉਨ੍ਹਾਂ ਖੁਦ ਅੱਗੇ ਲਗ ਕੇ ਬਣਾਏ ਅਤੇ ਉਹ ਹੀ ਹੁਣ ਇਨ੍ਹਾਂ ਦਾ ਸਾਰਾ ਕੰਮ ਕਾਜ ਚਲਾ ਰਹੇ ਸਨ।

ਉਨ੍ਹਾਂ ਨਾਲ਼ ਦੋ ਵਾਰ ਉੱਚਾ ਦਰ ਬਾਬੇ ਨਾਨਕ ਦਾ ਦੇਖਣ ਦਾ ਪ੍ਰੋਗਰਾਮ ਬਣਾਇਆ ਪਰ ਜਾ ਨਹੀਂ ਹੋਇਆ। ਉਹ ਭਾਵੇ ਪਿਛਲੇ 7 ਕੁ ਸਾਲ ਤੋਂ ਪਹੀਆਂ ਵਾਲੀ ਕੁਰਸੀ 'ਤੇ ਹੀ ਸਨ ਪੂਰੀ ਤਨਦੇਹੀ ਨਾਲ਼ ਇੱਕ ਸੁਯੋਗ ਕਾਲਜ ਪ੍ਰਬੰਧਕ ਦੀਆਂ ਸੇਵਾਵਾਂ ਬਹੁਤ ਹੀ ਕੁਸ਼ਲਤਾ ਪੂਰਬਕ ਤੇ ਬਿਨਾਂ ਨਾਗਾ ਨਿਭਾ ਰਹੇ ਸਨ।