ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ, ਤਸਕਰੀ ਗਿਰੋਹ ਦਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਮੁਲਜ਼ਮ ਗ੍ਰਿਫ਼ਤਾਰ, 5 ਕਿਲੋ ਹੈਰੋਇਨ ਤੇ ਆਧੁਨਿਕ ਹਥਿਆਰ ਬਰਾਮਦ

Amritsar Rural Police takes major action, busts smuggling gang

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰੀ ਅਤੇ ਨਾਰਕੋ–ਟੈਰਰਿਜ਼ਮ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਹੈਰੋਇਨ, ਆਧੁਨਿਕ ਹਥਿਆਰ, ਗੋਲਾਬਾਰੂਦ ਅਤੇ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਅਤੇ ਗੈਂਗਸਟਰਵਾਦ ਖ਼ਿਲਾਫ਼ “ਜ਼ੀਰੋ ਟੋਲਰੈਂਸ” ਨੀਤੀ ਤਹਿਤ ਇਹ ਵੱਡਾ ਆਪ੍ਰੇਸ਼ਨ ਕੀਤਾ ਗਿਆ ਹੈ।

ਪੁਲਿਸ ਨੇ ਤਕਰੀਬਨ 4 ਕਿਲੋ 863 ਗ੍ਰਾਮ ਹੈਰੋਇਨ, 4 ਵਿਦੇਸ਼ੀ ਪਿਸਤੌਲ (2 ਗਲੌਕ, 2 ਪੀਐਕਸ-5), 2 ਰਾਈਫ਼ਲਾਂ (ਇੱਕ ਪੰਪ ਐਕਸ਼ਨ ਸਮੇਤ), 160 ਤੋਂ ਵੱਧ ਜਿੰਦਾ ਕਾਰਤੂਸ, ਅਤੇ ਥਾਰ ਤੇ i20 ਸਮੇਤ 3 ਕਾਰਾਂ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਆਰੋਪੀਆਂ ਵਿੱਚ ਅਜ਼ੂਲ ਅਰੋੜਾ, ਦਿਲਪ੍ਰੀਤ ਕੌਰ ਅਤੇ ਪ੍ਰਥਮ ਸ਼ਰਮਾ ਸ਼ਾਮਲ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਪੂਰਾ ਨਾਰਕੋ–ਟੈਰਰ ਮੋਡਿਊਲ ਗੈਂਗਸਟਰ ਸੱਤਾ ਨਸ਼ਹਿਰਾ ਅਤੇ ਉਸਦੇ ਸਹਿਯੋਗੀ ਅਭਿਰਾਜ ਦੇ ਇਸ਼ਾਰਿਆਂ ’ਤੇ ਚਲਾਇਆ ਜਾ ਰਿਹਾ ਸੀ। ਦਿਲਪ੍ਰੀਤ ਕੌਰ, ਜੋ ਅਭਿਰਾਜ ਦੀ ਮਾਂ ਹੈ, ਨਸ਼ੇ ਦੇ ਪੈਸਿਆਂ ਅਤੇ ਹਥਿਆਰਾਂ ਦੀ ਲੈਣ-ਦੇਣ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਸੀ।

ਇੱਕ ਹੋਰ ਮਾਮਲੇ ਚ ਇਲਾਜ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ ਤੋਂ ਫਰਾਰ ਹੋਇਆ ਆਰੋਪੀ, ਡਿਊਟੀ ’ਚ ਲਾਪਰਵਾਹੀ ’ਤੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਪਰਚਾ

ਇਸ ਦਰਮਿਆਨ ਇੱਕ ਹੋਰ ਵੱਡਾ ਖੁਲਾਸਾ ਹੋਇਆ ਕਿ ਇੱਕ ਆਰੋਪੀ ਇਲਾਜ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ ਤੋਂ ਫਰਾਰ ਹੋ ਗਿਆ, ਜਿਸ ’ਤੇ ਪੁਲਿਸ ਨੇ ਸਖ਼ਤੀ ਦਿਖਾਉਂਦੇ ਹੋਏ ਡਿਊਟੀ ’ਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ।