ਲੁਧਿਆਣਾ ਪੁਲਿਸ ਨੇ ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ, ਤਿੰਨ ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਤਲ ਕਰਕੇ ਸੁੰਨਸਾਨ ਜਗ੍ਹਾ 'ਚ ਸੁੱਟ ਦਿੱਤੀ ਸੀ ਸੰਜੇ ਦੀ ਲਾਸ਼

Ludhiana Police solves blind murder case, three accused arrested

ਲੁਧਿਆਣਾ: ਲੁਧਿਆਣਾ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀਆਂ ਵੱਲੋਂ ਸੰਜੇ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਬੇਆਬਾਦ ਜਗਾਂ ਵਿੱਚ ਲਿਜਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਨਾਂ ਆਰੋਪੀਆਂ ਪਾਸੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਮ੍ਰਿਤਕ ਸੰਜੇ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ, ਡੀਸੀਪੀ ਜਸਕੀਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਤਿੰਨ ਜਨਵਰੀ ਨੂੰ ਸੰਜੇ ਦੇ ਭਰਾ ਵੱਲੋਂ ਥਾਣਾ ਸਾਹਨੇਵਾਲ ਪੁਲਿਸ ਨੂੰ ਉਸਦੇ ਗਾਇਬ ਹੋਣ ਦੀ ਇਤਲਾਹ ਦਿੱਤੀ ਗਈ ਸੀ ਅਤੇ ਇਸ ਦੇ ਅਧਾਰ ਤੇ ਇੱਕ ਕੇਸ ਦਰਜ ਕੀਤਾ ਗਿਆ ਸੀ। ਜਦਕਿ ਪੰਜ ਜਨਵਰੀ ਨੂੰ ਸਾਡਾ ਮੇਹਰਬਾਨ ਪੁਲਿਸ ਵੱਲੋਂ ਪਿੰਡ ਕੱਕਾ ਧੋਲਾ ਨੇੜੇ ਸੁੰਨਸਾਨ ਜਗ੍ਹਾ ਤੋਂ ਇੱਕ ਸੜੀ ਹੋਈ ਲਾਸ਼ ਬਰਾਮਦ ਹੋਈ, ਜਿਸ ਦੇ ਦੋ ਟੁਕੜੇ ਹੋ ਚੁੱਕੇ ਸਨ। ਜਾਂਚ ਦੌਰਾਨ ਲਾਸ਼ ਸੰਜੇ ਦੀ ਪਾਈ ਗਈ। ਉਹਨਾਂ ਨੇ ਖੁਲਾਸਾ ਕੀਤਾ ਕਿ ਸੰਜੇ ਨੂੰ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਮੁੰਨਾ ਦੀ ਭੈਣ ਨੂੰ ਮ੍ਰਿਤਕ ਤੰਗ ਪਰੇਸ਼ਾਨ ਕਰਦਾ ਸੀ। ਜਦ ਕਿ ਦੂਸਰੇ ਆਰੋਪੀ ਮੰਗਲ ਸਿੰਘ ਦਾ ਸੰਜੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਵਿਵਾਦ ਸੀ। ਇਸੇ ਤਰ੍ਹਾਂ, ਤੀਜਾ ਆਰੋਪੀ ਰਜੇਸ਼ ਕੁਮਾਰ ਦੋਵਾਂ ਆਰੋਪੀਆਂ ਨੂੰ ਜੇਲ ਵਿੱਚ ਮਿਲਿਆ ਸੀ। ਤਿੰਨਾਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।

ਇਸ ਵਿਚਾਲੇ ਮੁਲਜ਼ਮਾਂ ਵੱਲੋਂ ਤਿੰਨ ਜਨਵਰੀ ਨੂੰ ਸੰਜੇ ਨਾਲ ਕੁੱਟਮਾਰ ਕੀਤੀ ਗਈ। ਜਿਨਾਂ ਨੇ ਇਸ ਦੌਰਾਨ ਸੰਜੇ ਕੋਲ ਪਏ ਪੈਸੇ ਖੋਹ ਲਏ ਅਤੇ ਉਸਦੇ ਏਟੀਐਮ ਕਾਰਡ ਤੋਂ ਵੀ ਪੈਸੇ ਕਢਾਏ। ਜਦ ਕਿ ਸੰਜੇ ਦੀ ਮੌਤ ਹੋਣ ਤੇ ਪੰਜ ਜਨਵਰੀ ਨੂੰ ਉਸ ਦੀ ਲਾਸ਼ ਨੂੰ ਸੁੱਟ ਕੇ ਖੁਰਦ ਬੁਰਦ ਕਰ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।