ਪੁਲਵਾਮਾ ਹਮਲਾ : ਲੋਕਾਂ ਦੇ ਗੁੱਸੇ ਨੂੰ ਲੈ ਕੇ ਨਵਜੋਤ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਕੱਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ‘ਤੇ ਪੰਜਾਬ  ਦੇ ਕੈਬਿਨੇਟ ਮੰਤਰੀ  ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਨੂੰ ‘ਦ ਕਪਿਲ ਸ਼ਰਮਾ...

Navjot Sidhu with Kapil Sharma

ਚੰਡੀਗੜ੍ਹ : ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ‘ਤੇ ਪੰਜਾਬ  ਦੇ ਕੈਬਿਨੇਟ ਮੰਤਰੀ  ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਨੂੰ ‘ਦ ਕਪਿਲ ਸ਼ਰਮਾ ਸ਼ੋਅ’ ਵਲੋਂ ਬਤੋਰ ਮੁਨਸਫ਼ ਹਟਾ ਦਿੱਤਾ ਗਿਆ ਹੈ। ਪੁਲਵਾਮਾ ਹਮਲੇ  ਤੋਂ ਬਾਅਦ ਨਵਜੋਤ ਸਿੱਧੂ ਪਾਕਿਸਤਾਨ ਬਾਰੇ ਕਾਫ਼ੀ ਪੋਲਾ ‘ਤੇ ਬਿਆਨ ਦਿੰਦੇ ਨਜ਼ਰ ਆਏ ਸਨ। ਇਸ ਦੇ ਚਲਦੇ ਹੁਣ ਇਸਦਾ ਖਾਮਿਆਜਾ ਨਵਜੋਤ ਸਿੰਘ ਸਿੱਧੂ ਨੂੰ ਭੁਗਤਣਾ ਪੈ ਰਿਹਾ ਹੈ।

ਕਪਿਲ ਸ਼ਰਮਾ ਸ਼ੋ  ਦੇ ਪ੍ਰੋਡਕਸ਼ਨ ਹਾਊਸ ਨੇ ਸਿੱਧੂ ਨੂੰ ਤਲਬ ਕੀਤਾ ਹੈ ਅਤੇ ਸੂਤਰਾਂ ਅਨੁਸਾਰ ਤਾਂ ਨਵਜੋਤ ਸਿੱਧੂ ਦੀ ਜਗ੍ਹਾ ‘ਤੇ ਹੁਣ ਅਰਚਨਾ ਪੂਰਣ ਸਿੰਘ ਨੂੰ ਬਤੋਰ ਮੁਨਸਫ਼ ਨਿਯੁਕਤ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਨਵਜੋਤ ਸਿੱਧੂ ਨੇ ਪਾਕਿ ਲਈ ਕਾਫ਼ੀ ਪੋਲਾ ਰੁਖ਼ ਅਪਨਾਇਆ ਸੀ ਅਤੇ ਆਪਣੇ ਬਿਆਨ ਵਿੱਚ ਸਿੱਧੂ ਨੇ ਕਿਹਾ ਸੀ ਕਿ  ਕਿਸੇ ਦੀ ਗਲਤੀ ਲਈ ਸਾਰੇ ਦੇਸ਼ ਨੂੰ ਜ਼ਿੰਮੇਦਾਰ ਨਹੀਂ ਠਹਰਿਆ ਜਾ ਸਕਦਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਅਤਿਵਾਦ ਦਾ ਹੱਲ ਸਿਰਫ ਗੱਲਬਾਤ ਨਾਲ ਹੋ ਸਕਦਾ ਹੈ। ਜੇਕਰ ਅਤਿਵਾਦ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਦੋਨਾਂ ਦੇਸ਼ਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਨਵਜੋਤ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਲੋਕਾਂ ਦਾ ਗੁੱਸਾ ਉਨ੍ਹਾਂ ‘ਤੇ ਫੂਟ ਪਿਆ ਸੀ। ਲੋਕਾਂ ਨੇ ਨਵਜੋਤ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਬਾਹਰ ਕਰਨ ਦੀ ਮੰਗ ਕੀਤੀ ਸੀ। ਜਨਤਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਨਵਜੋਤ ਸਿੱਧੂ ਨੂੰ ਸ਼ੋਅ ਤੋਂ ਬਾਹਰ ਨਹੀਂ ਕੀਤਾ ਗਿਆ ਤਾਂ ਜਨਤਾ ਕਪਿਲ ਸ਼ਰਮਾ ਦੇ ਸ਼ੋਅ ਦਾ ਬਾਈਕਾਟ ਕਰ ਦੇਵੇਗੀ।