ਪੁਲਵਾਮਾ ਹਮਲੇ ਦਾ ਭਾਰਤ ਦੇਵੇਗਾ ਪਾਕਿਸਤਾਨ ਨੂੰ ਢੁਕਵਾਂ ਜਵਾਬ :  ਪੁਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੁਝਦਿਲਾਂ ਵਲੋਂ ਕੀਤੇ ਗਏ ਕਾਰਨਾਮੇ ਤੋਂ ਬਾਅਦ ਸ਼ਹੀਦ ਹੋਏ ਸੀ. ਆਰ. ਪੀ. ਐਫ. ਜਵਾਨਾਂ ਦੇ ਪਰਵਾਰਾਂ ਨਾਲ ਡੂੰਘਾ.....

Union Minister Hardeep Singh Puri

ਅੰਮ੍ਰਿਤਸਰ : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੁਝਦਿਲਾਂ ਵਲੋਂ ਕੀਤੇ ਗਏ ਕਾਰਨਾਮੇ ਤੋਂ ਬਾਅਦ ਸ਼ਹੀਦ ਹੋਏ ਸੀ. ਆਰ. ਪੀ. ਐਫ. ਜਵਾਨਾਂ ਦੇ ਪਰਵਾਰਾਂ ਨਾਲ ਡੂੰਘਾ ਦੁੱਖ ਦਾ ਇਜ਼ਹਾਰ ਕਰਦਿਆਂ ਕੇਂਦਰੀ ਸ਼ਹਿਰੀ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਅਤਿਵਾਦੀ ਹਮਲੇ ਦਾ ਢੁਕਵਾਂ ਜਵਾਬ ਦੇਣ ਦੇ ਸਮਰਥ ਹੈ। ਉਨ੍ਹਾਂ ਨੇ ਪਾਕਿਸਤਾਨ 'ਚ ਸਥਿਤ ਅਤਿਵਾਦ ਸੰਗਠਨਾਂ ਅਤੇ ਉਨ੍ਹਾਂ ਦੇ ਕੈਂਪਾਂ ਤੋਂ ਚਲ ਰਹੇ ਭਾਰਤ ਵਿਰੋਧੀ ਹਿੰਸਕ ਗਤੀਵਿਧੀਆਂ ਤੇ ਗੁਆਂਢੀ ਦੇਸ਼ ਵਲੋਂ ਰੋਕ ਨਾ ਲਗਾਏ ਜਾਣ 'ਤੇ ਤਿੱਖਾ ਪ੍ਰਤੀਕ੍ਰਮ ਜਾਹਿਰ ਕੀਤਾ।

ਭਾਰਤ ਵਲੋਂ ਅਤਿਵਾਦ ਵਿਰੁਧ ਵਿਸ਼ਵ ਪੱਧਰ 'ਤੇ ਅਵਾਜ਼ ਬੁਲੰਦ ਕੀਤੇ ਜਾਣ ਦੇ ਬਾਵਜੂਦ ਵੀ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਵਲੋਂ ਕੋਈ ਮਜ਼ਬੂਤ ਕਦਮ ਨਹੀਂ ਚੁਕੇ ਗਏ ਹਨ।