ਨਿਊਜ਼ੀਲੈਂਡ ’ਚ ਅਸਥਾਈ ਵੀਜ਼ਾ ਵਾਲਿਆਂ ਲਈ ਵੀ ਮੁਫ਼ਤ ਟੀਕਾਕਰਨ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਨਿਊਜ਼ੀਲੈਂਡ ’ਚ ਅਸਥਾਈ ਵੀਜ਼ਾ ਵਾਲਿਆਂ ਲਈ ਵੀ ਮੁਫ਼ਤ ਟੀਕਾਕਰਨ ਦਾ ਐਲਾਨ

image

ਆਕਲੈਂਡ, 15 ਫ਼ਰਵਰੀ, (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕੀਤਾ ਹੈ ਕਿ ਨਿਊਜ਼ੀਲੈਂਡ ਦੀ ਧਰਤੀ ਉਤੇ ਜੋ ਵੀ ਹੈ, ਚਾਹੇ ਉਹ ਇਥੇ ਦਾ ਨਾਗਰਿਕ ਹੈ, ਪੱਕਾ ਹੈ ਜਾਂ ਕੱਚਾ ਹੈ, ਸਾਰਿਆਂ ਦੇ ਟੀਕਾ ਮੁਫ਼ਤ ਲਗਾਇਆ ਜਾਵੇਗਾ। ਰਿਪੋਰਟ ਅਨੁਸਾਰ ਇਸ ਵੇਲੇ 1,70, 942 ਲੋਕ ਵਰਕ ਵੀਜ਼ਾ ਉਤੇ ਹਨ, ਜਦ ਕਿ ਹਜ਼ਾਰਾਂ ਦੀ ਗਿਣਤੀ ਵਿਚ ਵਿਜ਼ੀਟਰ ਵੀਜ਼ਾ ਵਾਲੇ ਹਨ। ਵਰਨਣਯੋਗ ਹੈ ਕਿ ਅੱਜ ਸਵੇਰੇ 60,000 ਖ਼ੁਰਾਕਾਂ ਫ਼ਾਇਜ਼ਰ ਕੰਪਨੀ ਤੋਂ ਪਹੁੰਚ ਚੁੱਕੀਆਂ ਹਨ। ਬਾਰਡਰ ਅਤੇ ਫਰੰਟ ਲਾਈਨ ਉਤੇ ਕੰਮ ਕਰਨ ਵਾਲਿਆਂ ਦਾ ਪਹਿਲਾਂ ਟੀਕਾਕਰਨ ਕੀਤਾ ਜਾਵੇਗਾ। ਇਹ ਦਵਾਈ ਸਿੱਧੀ ਟੀਕਾਕਰਨ ਵਾਸਤੇ ਨਹੀਂ ਵਰਤੀ ਜਾਵੇਗੀ ਸਗੋਂ ਮੈਡ ਸੇਫ਼ (ਨਿਊਜ਼ੀਲੈਂਡ ਮੈਡੀਸਨ ਐਂਡ ਮੈਡੀਕਲ ਡਿਵਾਈਸਜ਼ ਸੇਫਟੀ ਅਥਾਰਟੀ) ਪਹਿਲਾਂ ਇਸ ਦੀ ਜਾਂਚ ਕਰੇਗੀ ਅਤੇ ਫਿਰ ਟੀਕਾਕਰਨ ਵਾਸਤੇ ਉਪਲਬਧ ਕਰਵਾਏਗੀ।
  ਬੈਲਜੀਅਮ ਤੋਂ ਇਹ ਦਵਾਈ ਸਿੰਗਾਪੁਰ ਏਅਰ ਲਾਈਨ ਰਾਹੀਂ ਅੱਜ ਪਹੁੰਚੀ ਹੈ। ਆਉਂਦੇ ਸਨਿਚਰਵਾਰ ਨੂੰ ਇਹ ਟੀਕੇ ਲਗਣੇ ਸ਼ੁਰੂ ਹੋ ਜਾਣੇ ਹਨ।