ਅਜੀਤ ਸਿੰਘ ਕਤਲਕਾਂਡ ਦਾ ਮੁੱਖ ਦੋਸ਼ੀ ਮੁਠਭੇੜ ’ਚ ਮਾਰਿਆ ਗਿਆ

ਏਜੰਸੀ

ਖ਼ਬਰਾਂ, ਪੰਜਾਬ

ਅਜੀਤ ਸਿੰਘ ਕਤਲਕਾਂਡ ਦਾ ਮੁੱਖ ਦੋਸ਼ੀ ਮੁਠਭੇੜ ’ਚ ਮਾਰਿਆ ਗਿਆ

image

ਲਖਨਊ, 15 ਫ਼ਰਵਰੀ : ਉੱਤਰ ਪ੍ਰਦੇਸ ਦੀ ਰਾਜਧਾਨੀ ਲਖਨਊ ’ਚ ਅਜੀਤ ਕਤਲਕਾਂਡ ਮਾਮਲੇ ’ਚ ਮੁੱਖ ਦੋਸ਼ੀ ਸ਼ੂਟਰ ਗਿਰਧਾਰੀ ਨੂੰ ਸੋਮਵਾਰ ਤੜਕੇ ਪੁਲਿਸ ਨੇ ਮੁੱਠਭੇੜ ’ਚ ਮਾਰ ਸੁੱਟਿਆ। ਪੁਲਿਸ ਦੇ ਇਕ ਅਧਿਕਾਰ ਨੇ ਇਹ ਜਾਣਕਾਰੀ ਦਿਤੀ। ਪੁਲਿਸ ਕਮਿਸ਼ਨਰ ਡੀ ਕੇ ਠਾਕੁਰ ਨੇ ਦਸਿਆ ਕਿ ਦੋਸ਼ੀ ਗਿਰਧਾਰੀ ਨਾਲ ਮੁਕਾਬਲੇ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਸ਼ੂਟਰ ਗਿਰਧਾਰੀ ਉੱਤੇ ਕਈ ਕੇਸ ਦਰਜ ਸਨ। ਉਹ ਲਖਨਊ ਦੇ ਪਾਸ ਖੇਤਰ ਵਿਭੂਤੀਚੰਦ ਵਿਚ ਸਾਬਕਾ ਬਲਾਕ ਮੁਖੀ ਅਜੀਤ ਸਿੰਘ ਦੇ ਕਤਲ ਵਿਚ ਵੀ ਸ਼ਾਮਲ ਸੀ। 
ਪੁਲਿਸ ਮੁਤਾਬਕ ਗਿਰਧਾਰੀ ਨੂੰ ਸਪਾਟ ਕਰਨ ਲਈ ਬਾਹਰ ਲਿਜਾਇਆ ਗਿਆ ਸੀ, ਜਦੋਂ ਕਿ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਮੁੱਠਭੇੜ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਗਿਰਧਾਰੀ ਨੂੰ ਕਤਲ ਵਿਚ ਵਰਤੇ ਗਏ ਹਥਿਆਰ ਨੂੰ ਲੱਭਣ ਲਈ ਖੜਗਾਪੁਰ ਲਿਜਾਇਆ ਗਿਆ ਸੀ। ਇਸ ਸਮੇਂ ਦੌਰਾਨ ਉਸ ਨੇ ਇਕ ਪੁਲਿਸ ਮੁਲਾਜ਼ਮ ਦਾ ਹਥਿਆਰ ਖੋਹ ਲਿਆ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਕਰਾਸ ਫ਼ਾਇਰਿੰਗ ਦੌਰਾਨ ਉਸ ਨੂੰ ਗੋਲੀ ਮਾਰ ਦਿਤੀ ਗਈ।
  ਜ਼ਿਕਰਯੋਗ ਹੈ ਕਿ ਗਿਰਧਾਰੀ ਨੂੰ ਦਿੱਲੀ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਯੂ ਪੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਸੀ। ਦਿੱਲੀ ਪੁਲਿਸ ਦੀ ਐਸਟੀਐਫ ਨੇ ਸੂਟਰ ਗਿਰਧਾਰੀ ਨੂੰ ਰੋਹਿਨੀ ਖੇਤਰ ਤੋਂ ਗਿ੍ਰਫ਼ਤਾਰ ਕੀਤਾ ਸੀ।     (ਪੀਟੀਆਈ)