ਦਿਸ਼ਾ ਰਵੀ ਦੀ ਗਿ੍ਫ਼ਤਾਰੀ ਦਾ ਵਿਆਪਕ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਦਿਸ਼ਾ ਰਵੀ ਦੀ ਗਿ੍ਫ਼ਤਾਰੀ ਦਾ ਵਿਆਪਕ ਵਿਰੋਧ

image


ਸੰਯੁਕਤ ਕਿਸਾਨ ਮੋਰਚੇ ਨੇ ਦਿਸ਼ਾ ਰਵੀ ਦੀ ਬਿਨਾਂ ਸ਼ਰਤ ਰਿਹਾਈ ਦੀ ਕੀਤੀ ਮੰਗ

ਕੁੰਡਲੀ ਸਿੰਘੂ ਬਾਰਡਰ/ਦਿੱਲੀ, 15 ਫ਼ਰਵਰੀ (ਇਸਮਾਈਲ ਏਸ਼ੀਆ): ਅੱਜ ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਦੁਆਰਾ ਚਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ  ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਪੁਲਿਸ ਦੁਆਰਾ ਕੀਤੀ ਗਈ ਤਾਕਤ ਦੀ ਬੇਤੁਕੀ ਦੁਰਵਰਤੋਂ ਦੀ ਨਿਖੇਧੀ ਕੀਤੀ ਹੈ | ਸੰਯੁਕਤ ਕਿਸਾਨ ਮੋਰਚਾ ਨੇ ਨੌਜਵਾਨ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ  ਗਿ੍ਫ਼ਤਾਰ ਕਰਨ ਦੀ ਨਿੰਦਾ ਕਰਦਿਆਂ ਉਸ ਦੀ ਤੁਰਤ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ | ਭਾਰਤ ਦੇ ਨੌਜਵਾਨ ਵਾਤਾਰਵਰਣ ਕਾਰਕੁਨ, ਇਨ੍ਹਾਂ ਕਾਨੂੰਨਾਂ ਦੇ ਪ੍ਰਭਾਵ ਸਮਝਦਿਆਂ ਕਿਸਾਨ ਲਹਿਰ ਦਾ ਸਮਰਥਨ ਕਰ ਰਹੇ ਹਨ ਪਰ ਸਰਕਾਰ ਵਲੋਂ ਕਿਸਾਨ ਲਹਿਰ ਦੇ ਹਰ ਹਮਾਇਤੀ ਨੂੰ  ਦੇਸ਼-ਵਿਰੋਧੀ ਬਣਾਇਆ ਜਾ ਰਿਹਾ ਹੈ |  
16 ਫ਼ਰਵਰੀ 2021 ਨੂੰ  ਸਾਂਝੇ ਕਿਸਾਨ ਮੋਰਚੇ ਨੇ ਸਰ ਛੋਟੂ ਰਾਮ ਦੇ ਕਿਸਾਨੀ ਚੇਤਨਾ ਲਈ ਦਿਤੇ ਯੋਗਦਾਨ ਨੂੰ  ਯਾਦ ਕਰਦਿਆਂ ਜ਼ਿਲਿ੍ਹਆਂ/ਤਹਿਸੀਲ ਪੱਧਰਾਂ ਉਤੇ ਸਮਾਰੋਹ ਕਰਨ ਦਾ ਸੱਦਾ ਦਿਤਾ ਹੈ |  ਛੋਟੂ ਰਾਮ ਦੀ ਅਗਵਾਈ ਵਿਚ ਕਿਸਾਨ ਸੰਘਰਸ਼ ਸਦਕਾ ਸੂਦਖੋਰਾਂ ਵਿਰੁਧ ਕਾਨੂੰਨ ਲਿਆਂਦੇ ਗਏ ਸਨ ਜਿਸ ਨੇ ਕਿਸਾਨਾਂ ਨੂੰ  ਸੂਦਖੋਰਾਂ ਦੇ ਚੁੰਗਲ ਤੋਂ ਬਚਾਇਆ |  ਸਰ ਛੋਟੂ ਰਾਮ ਨੂੰ  ਭਾਰਤ ਵਿਚ ਮੰਡੀ ਪ੍ਰਣਾਲੀ ਦੀ ਸਥਾਪਨਾ ਦਾ ਸਿਹਰਾ ਵੀ ਦਿਤਾ ਜਾਂਦਾ ਹੈ 
ਅਤੇ ਇਹ ਉਹ ਪ੍ਰਣਾਲੀ ਹੈ ਜੋ ਮੌਜੂਦਾ ਕਿਸਾਨਾਂ ਦੀ ਲਹਿਰ ਦੀ ਰਾਖੀ ਅਤੇ ਸੁਧਾਰ ਦੀ ਕੋਸ਼ਿਸ਼ ਕਰਦੀ ਹੈ |
16 ਫ਼ਰਵਰੀ ਨੂੰ  ਸੰਯੁਕਤ ਕਿਸਾਨ ਮੋਰਚਾ ਨੇ ਅਪਣੇ ਸਾਰੇ ਹਲਕਿਆਂ ਨੂੰ  ਮੀਟਿੰਗਾਂ ਦਾ ਸੱਦਾ ਦਿਤਾ ਜੋ ਸਰ ਛੋਟੂ ਰਾਮ ਦੇ ਯੋਗਦਾਨ ਅਤੇ ਉਨ੍ਹਾਂ ਵਰਗੇ ਮਿਸਾਲੀ ਲੋਕਾਂ ਤੋਂ ਪ੍ਰੇਰਣਾ ਲੈਂਦਿਆਂ ਚਲ ਰਹੀ ਲਹਿਰ ਨੂੰ  ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਬਾਰੇ ਦਸਦੇ ਹਨ | 18 ਫ਼ਰਵਰੀ ਨੂੰ  ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਭਾਰਤ ਵਿਚ 12 ਵਜੇ ਤੋਂ ਸ਼ਾਮ 4 ਵਜੇ ਤਕ ਰੇਲ ਰੋਕੋ ਐਕਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ |