ਲਾਲਪੁਰਾ ਪਰਿਵਾਰ ਦੇ ਭਾਜਪਾ ਵਿਚ ਆਉਣ ਨਾਲ ਪਾਰਟੀ ਨੂੰ ਮਿਲੇਗਾ ਹੁੰਗਾਰਾ - ਤਰੁਣ ਚੁੱਘ
ਤਰੁਣ ਚੁੱਘ ਨੇ ਟਕਸਾਲੀ ਆਗੂ ਪ੍ਰੇਮ ਸਿੰਘ ਲਾਲਪੁਰਾ ਦੇ ਪੁੱਤਰ ਦਲਜੀਤ ਸਿੰਘ ਲਾਲਪੁਰਾ ਦਾ ਭਾਜਪਾ ’ਚ ਕੀਤਾ ਸਵਾਗਤ
ਚੰਡੀਗੜ੍ਹ: ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਭਾਜਪਾ ਉਮੀਦਵਾਰ ਨਵਨੀਤ ਸਿੰਘ ਸ਼ਫੀਪੁਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ ਜਦੋਂ ਜ਼ਿਲ੍ਹਾ ਤਰਨਤਾਰਨ ਤੋਂ ਟਕਸਾਲੀ ਅਕਾਲੀ ਆਗੂ ਪ੍ਰੇਮ ਸਿੰਘ ਲਾਲਪੁਰਾ ਦੇ ਪੁੱਤਰ ਦਲਜੀਤ ਸਿੰਘ ਲਾਲਪੁਰਾ ਅਤੇ ਸੀਨੀਅਰ ਆਗੂ ਪਰਮਜੀਤ ਸਿੰਘ ਸੰਧੂ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਹਾਜ਼ਰੀ ਵਿਚ ਭਾਜਪਾ ਦਾ ਪੱਲਾ ਫੜਿਆ।
BJP national general secretary Tarun Chugh welcom Akali leader Daljit Singh Lalpura
ਭਾਜਪਾ ਆਗੂ ਤਰੁਣ ਚੁੱਘ ਨੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਭਾਜਪਾ 'ਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਸੇਧ ਦੇਣ ਵਾਲਾ ਬਹੁਤ ਵੱਡਾ ਟਕਸਾਲੀ ਅਕਾਲੀ ਪਰਿਵਾਰ ਭਾਜਪਾ ਵਿਚ ਸ਼ਾਮਲ ਹੋਇਆ ਹੈ।
BJP national general secretary Tarun Chugh welcom Akali leader Daljit Singh Lalpura
ਉਹਨਾਂ ਦੱਸਿਆ ਕਿ ਪ੍ਰੇਮ ਸਿੰਘ ਲਾਲਪੁਰਾ ਤਿੰਨ ਵਿਧਾਇਕ ਅਤੇ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹਨਾਂ ਦਾ ਨਾਂਅ ਟਕਸਾਲੀ ਪਰਿਵਾਰਾਂ ਵਿਚ ਬਹੁਤ ਮਾਣ ਨਾਲ ਲਿਆ ਜਾਂਦਾ ਹੈ। ਇਹਨਾਂ ਨੇ ਹਮੇਸ਼ਾਂ ਇਮਾਨਦਾਰੀ ਅਤੇ ਦੇਸ਼ ਭਗਤੀ ਦੀ ਸਿਆਸਤ ਕੀਤੀ ਹੈ। ਤਰੁਣ ਚੁੱਘ ਨੇ ਕਿਹਾ ਕਿ ਲਾਲਪੁਰਾ ਪਰਿਵਾਰ ਦੇ ਆਉਣ ਨਾਲ ਭਾਜਪਾ ਨੂੰ ਬਹੁਤ ਵੱਡਾ ਹੁੰਗਾਰਾ ਮਿਲੇਗਾ।