ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਰਾਣਸੀ ਪਹੁੰਚੇ CM ਚੰਨੀ, ਟੇਕਿਆ ਮੰਦਰ 'ਚ ਮੱਥਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਤਾਂ ਨੂੰ ਵੀ ਦਿੱਤੀ ਰਵਿਦਾਸ ਜੀ ਦੇ ਪ੍ਰਕਾਸ ਪੁਰਬ ਦੀਆਂ ਵਧਾਈਆਂ

CM Channi

 

ਵਾਰਾਣਸੀ: ਅੱਜ ਸੰਤ ਗੁਰੂ ਰਵਿਦਾਸ ਜੈਅੰਤੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਾਰਾਣਸੀ ਪਹੁੰਚ ਕੇ ਸਵੇਰੇ 4 ਵਜੇ ਦੇ ਕਰੀਬ ਰਵਿਦਾਸ ਮੰਦਿਰ 'ਚ ਮੱਥਾ ਟੇਕਿਆ।
 

 

ਇਸ ਦੌਰਾਨ ਚੰਨੀ ਨੇ ਕਰੀਬ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਅਤੇ ਸੰਤਾਂ ਮਹਾਂਪੁਰਸ਼ਾਂ ਦੀਆਂ ਵਾਰਾਂ ਸੁਣੀਆਂ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚੰਨੀ ਬੁੱਧਵਾਰ ਨੂੰ ਵਾਰਾਣਸੀ ਲਈ ਰਵਾਨਾ ਹੋਏ।

 

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੇ ਰਵਿਦਾਸ ਦੇ ਜਨਮ ਅਸਥਾਨ 'ਤੇ ਲਗਾਏ ਗਏ ਮੇਲੇ ਦੀ ਭੀੜ 'ਚ ਲਗਪਗ ਇੱਕ ਕਿਲੋਮੀਟਰ ਪੈਦਲ ਚੱਲ ਕੇ ਲੰਗਰ, ਪੰਡਾਲ ਤੇ ਰਸੋਈਏ ਦੇ ਦਰਸ਼ਨ ਕਰਨ ਦੇ ਨਾਲ-ਨਾਲ ਸੰਗਤਾਂ ਵਿਚਕਾਰ ਰੁਕ-ਰੁਕ ਕੇ ਫੋਟੋ ਖਿਚਵਾਉਂਦੇ ਰਹੇ।

ਸੀਐੱਮ ਦੇ ਅੰਦਾਜ਼ ਨੇ ਰਵਿਦਾਸ ਭਾਈਚਾਰੇ ਦਾ ਦਿਲ ਜਿੱਤ ਲਿਆ। ਮੰਦਿਰ ਦੇ ਮੁੱਖ ਗੇਟ 'ਤੇ ਪੁੱਜ ਕੇ ਸ਼ਰਧਾਲੂਆਂ ਦੀ ਕਤਾਰ ਨੂੰ ਦੇਖਦਿਆਂ ਉਹ ਪੈਦਲ ਹੀ ਸਰਾਂ ਦੇ ਗੇਟ 'ਤੇ ਚਲੇ ਗਏ। ਇਸ ਤੋਂ ਬਾਅਦ ਕਾਂਗਰਸੀ ਆਗੂ ਰਾਘਵੇਂਦਰ ਚੌਬੇ ਸੀਐਮ ਦੀ ਕਾਰ ਚਲਾ ਕੇ ਹਵਾਈ ਅੱਡੇ ਲਈ ਰਵਾਨਾ ਹੋ ਗਏ