ਸਰਕਾਰ ਬਣਨ 'ਤੇ ਮੋਦੀ ਜੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੂਹਣ ਤੱਕ ਨਹੀਂ ਦੇਣਗੇ- ਅਮਿਤ ਸ਼ਾਹ 

ਏਜੰਸੀ

ਖ਼ਬਰਾਂ, ਪੰਜਾਬ

ਕਿਰਾਏ ਦੋ ਲੇਕਾਂ ਦੇ ਸਹਾਰੇ ਕਾਂਗਰਸ ਨੇ ਪੀਐੱਮ ਮੋਦੀ ਦਾ ਰਸਤਾ ਰੋਕਿਆ।

Amit Shah

 

ਫਿਰੋਜ਼ਪੁਰ -  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਫਿਰੋਜ਼ਪੁਰ ਵਿਚ ਭਾਜਪਾ ਗਠਜੋੜ ਦੀ ਰੈਲੀ ਵਿਚ ਪਹੁੰਚੇ ਜਿੱਥੇ ਉਹਨਾਂ ਨੇ ਗੁਰਮੀਤ ਰਾਣਾ ਸੋਢੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਅਪਣੇ ਸੰਬੋਧਨ ਦੀ ਸ਼ੁਰੂਆਤ ਉਹਨਾਂ ਨੇ ਜੈ ਸ਼੍ਰੀ ਰਾਮ ਅਤੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਕੀਤੀ। ਅਮਿਤ ਸ਼ਾਹ ਨੇ ਪੀਐੱਮ ਮੋਦੀ ਦੀ ਪਿਛਲੇ ਦਿਨੀਂ ਰੱਦ ਹੋਈ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਕਿਹਾ ਕਿ ਕਿਰਾਏ ਦੋ ਲੇਕਾਂ ਦੇ ਸਹਾਰੇ ਕਾਂਗਰਸ ਨੇ ਪੀਐੱਮ ਮੋਦੀ ਦਾ ਰਸਤਾ ਰੋਕਿਆ।

ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਪੰਜਾਬ 'ਚ ਕੋਈ ਮਹਿਮਾਨ ਆਉਂਦਾ ਹੈ ਅਤੇ ਉਹ ਵੀ ਨਰਿੰਦਰ ਮੋਦੀ ਵਰਗਾ ਹੋਵੇ ਤਾਂ ਉਸ ਦਾ ਸਵਾਗਤ ਕਰਨ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਦਾ ਰਾਹ ਰੋਕਣ ਦਾ ਕੰਮ ਕੀਤਾ ਹੈ। ਅਕਾਲੀ ਦਲ, ਆਮ ਆਦਮੀ ਪਾਰਟੀ ਵੀ ਇਸ 'ਤੇ ਚੁੱਪ ਰਹੀਆਂ। ਇਹ ਬਹੁਤ ਸ਼ਰਮਨਾਕ ਹੈ। ਪੀਐਮ ਮੋਦੀ ਨੇ ਚੋਣ ਪ੍ਰਚਾਰ ਲਈ ਫਿਰੋਜ਼ਪੁਰ ਨੂੰ ਚੁਣਿਆ ਸੀ, ਇੱਥੇ ਉਨ੍ਹਾਂ ਦੀ ਰੈਲੀ ਹੋਣੀ ਸੀ ਪਰ ਕਾਂਗਰਸ ਉਹਨਾਂ ਦੀ ਰੈਲੀ ਤੋਂ ਡਰੀ ਹੋਈ ਸੀ, ਇਸ ਲਈ ਉਹਨਾਂ ਨੇ ਪੀਐੱਮ ਮੋਦੀ ਦੀ ਰੈਲੀ ਨੂੰ ਰੋਕਣ ਲਈ ਭਾੜੇ ਦੇ ਲੋਕਾਂ ਦੀ ਮਦਦ ਲਈ

ਪਰ ਮੈਂ ਕਾਂਗਰਸੀ ਲੀਡਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਨਾ ਤਾਂ ਉਹ ਸਾਨੂੰ ਇਸ ਤਰ੍ਹਾਂ ਰੋਕ ਸਕਦੇ ਹਨ ਅਤੇ ਨਾ ਹੀ ਪੰਜਾਬ ਦੇ ਲੋਕ ਤੁਹਾਡੀ ਰਣਨੀਤੀ ਨੂੰ ਪਸੰਦ ਕਰਨਗੇ। ਅਮਿਤ ਸ਼ਾਹ ਨੇ ਰੈਲੀ 'ਚ ਕਿਹਾ ਕਿ ਵਿਸਾਖੀ ਤੋਂ ਪਹਿਲਾਂ ਪੰਜਾਬ ਵਿਚ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਪੀਜੀਆਈ ਸੈਟੇਲਾਈਟ ਦਾ ਨੀਂਹ ਪੱਥਰ ਰੱਖਣਗੇ। ਅਸੀਂ ਸਰਹੱਦੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਜਾਣਦੇ ਹਾਂ। ਚੰਗਾ ਹੁੰਦਾ ਤਾਂ ਅੱਜ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਸਾਡੇ ਵਿਚਕਾਰ ਹੁੰਦੇ।

ਦੱਸ ਦਈਏ ਕਿ ਕਮਲ ਸ਼ਰਮਾ ਦੀ ਮੌਤ 2019 ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ।  ਇਸ ਦੌਰਾਨ ਅਮਿਤ ਸ਼ਾਹ ਨੇ ਪੰਜਾਬ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਕਿ ਜੇ ਉਹਨਾਂ ਨੇ 5 ਸਾਲ ਲਈ ਮੋਦੀ ਜੀ ਦੀ ਸਰਕਾਰ ਪੰਜਾਬ ਵਿਚ ਬਣਾ ਦਿੱਤੀ ਤਾਂ ਮੋਦੀ ਜੀ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਨਸ਼ਾ ਛੂਹਣ ਤੱਕ ਨਹੀਂ ਦੇਣਗੇ। ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ।