BSF ਦੇ ਮੁੱਦੇ 'ਤੇ ਰਵਨੀਤ ਬਿੱਟੂ ਨੇ ਕੀਤਾ ਟਵੀਟ, ਭਗਵੰਤ ਮਾਨ ਤੇ ਕੇਜਰੀਵਾਲ ਨੂੰ ਕੀਤੇ ਸਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਸ ਨਾਲ ਕੀ ਹੈ ਜੇ 50 ਕਿਲੋਮੀਟਰ ਦਾ ਦਾਇਰਾ ਵਧ ਜਾਵੇ, ਸਾਨੂੰ ਕੀ ਖ਼ਤਰਾ ਹੈ?   

Ravneet Bittu

 

ਚੰਡੀਗੜ੍ਹ - ਪੰਜਾਬ ਵਿਚ 2022 ਦੀਆਂ ਚੋਣਾਂ ਨੂੰ ਕੇ ਸਿਆਸਤ ਭਖੀ ਹੋਈ ਹੈ ਤੇ ਚੋਣਾਂ ਹੋਣ ਵਿਚ ਮਹਿਜ 3 ਦਿਨ ਬਾਕੀ ਹਨ। ਸਾਰੀਆਂ ਸਿਆਸੀ ਪਾਰਟੀਆਂ ਇਕ ਦੂਜੇ 'ਤੇ ਨਿਸਾਨੇ ਸਾਧ ਰਹੀਆਂ ਹਨ। ਇਸ ਵਿਚਕਾਰ ਅੱਜ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਕਰ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਹਨ। 

ਰਵਨੀਤ ਬਿੱਟੂ ਨੇ ਇਹ ਟਵੀਟ BSF ਦੇ ਮੁੱਦੇ ਨੂੰ ਲੈ ਕੇ ਕੀਤੇ ਹਨ। ਰਵਨੀਤ ਬਿੱਟੂ ਨੇ ਟਵੀਟ ਵਿਚ ਲਿਖਿਆ ਕਿ ਭਗਵੰਤ ਮਾਨ ਨੇ ਇਕ ਵੀਡੀਓ ਵਿਚ ਆਪਣੀ ਅਸਲ ਮਨਸ਼ਾ ਦਾ ਖੁਲਾਸਾ ਕੀਤਾ ਹੈ। ਭਾਜਪਾ ਦੇ ਤਰਕ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਅੱਧੇ ਪੰਜਾਬ ਦੀ ਕਮਾਨ BSF ਨੂੰ ਦੇਣ ਨੂੰ ਜਾਇਜ਼ ਠਹਿਰਾਇਆ ਹੈ। ਪੰਜਾਬ ਨੇ ਕਦੇ ਕਿਸੇ ਤੋਂ ਮਦਦ ਨਹੀਂ ਮੰਗੀ। ਅਸੀਂ ਆਪਣੇ ਸ਼ਹਿਰਾਂ ਦਾ ਪ੍ਰਬੰਧ ਖੁਦ ਕਰ ਸਕਦੇ ਹਾਂ ਅਤੇ ਕਰਾਂਗੇ। 'ਆਪ' ਪੰਜਾਬ ਦੀ ਵਾਗਡੋਰ ਭਾਜਪਾ ਨੂੰ ਦੇ ਦੇਵੇਗੀ ਤਾਂ ਕਿ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਕੋਈ ਥਾਂ ਨਾ ਮਿਲੇ। 

ਦੱਸ ਦਈਏ ਕਿ ਰਵਨੀਤ ਬਿੱਟੂ ਨੇ ਅਪਣੇ ਟਵੀਟ ਵਿਚ ਭਗਵੰਤ ਮਾਨ ਦੀ ਇਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ ਹੈ ਜਿਸ ਵਿਚ ਭਗਵੰਤ ਮਾਨ ਕਹਿ ਰਹੇ ਹਨ ਕਿ BSF ਬਾਰਡਰ ਸੁਰੱਖਿਆ ਫੋਰਸ ਤੋਂ 4 ਤੋਂ 5 ਕਿਲੋਮੀਟਰ ਤਾਂ ਪਹਿਲਾਂ ਹੀ ਸੀ ਅਤੇ 50 ਕਿਲੋਮੀਟਰ ਵਿਚ ਅੱਧਾ ਪੰਜਾਬ ਆ ਜਾਂਦਾ ਹੈ। ਪੰਜਾਬ ਅਮਨ ਸ਼ਾਂਤੀ ਚਾਹੁੰਦਾ ਹੈ ਤੇ ਪੰਜਾਬ ਦੀ ਸ਼ੋਸ਼ਲ ਬਾਡਿੰਗ ਬਹੁਤ ਚੰਗੀ ਹੈ ਤੇ ਇਹ BSF ਲਈ ਵੀ ਬਹੁਤ ਵੱਡੀ ਚਿੰਤਾ ਦੀ ਗੱਲ ਹੈ। ਉਹ ਬਾਰਡਰ ਦੇ ਲਈ ਹੈ ਨਾ ਕਿ ਇੱਥੇ ਆ ਕੇ ਘਰਾਂ ਵਿਚ ਛਾਪੇ ਮਾਰਨ ਲਈ। ਉਹਨਾਂ ਕੋਲ ਕੋਈ ਥਾਣਾ ਨਹੀਂ ਹੈ, ਉਹ ਗ੍ਰਿਫ਼ਤਾਰ ਕਰ ਕੇ ਲੈ ਕੇ ਕਿੱਥੇ ਜਾਣਗੇ? ਜਾਂ ਫਿਰ ਐੱਨਆਈਏ ਨੂੰ ਦੇਣਗੇ। ਇਹ ਸੂਬੇ ਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ। ਹਾਂ ਅਸਿਸਟ ਕਰਨ ਲਈ ਕਿੰਨੇ ਵੀ ਚਾਹੁੰਦੇ ਨੇ ਉਹ ਕਰਦੇ ਰਹਿਣ।  

ਇਹਨਾਂ ਟਵੀਟਾਂ ਨੂੰ ਲੈ ਕੇ ਸਪੋਕਸਮੈਨ ਨੇ ਰਵਨੀਤ ਬਿੱਟੂ ਨਾਲ ਖ਼ਾਸ ਗੱਲਬਾਤ ਕੀਤੀ ਤੇ ਇਸ ਮੁੱਦੇ ਨੂੰ ਲੈ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਇਹ ਸਿੱਧੀ ਲੜਾਈ ਬਾਹਰੀ ਤੇ ਆਪਣਿਆਂ ਵਿਚ ਹੈ। ਇਹਨਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਇਹ ਸਾਰੇ ਦਿੱਲੀ ਵਾਲੇ ਆਪਸ ਵਿਚ ਰਲੇ ਹੋਏ ਨੇ ਤੁਹਾਨੂੰ ਯਾਦ ਹੋਣਾ ਕਿ ਅਸੀਂ ਜਦੋਂ ਪਾਰਲੀਮੈਂਟ ਵਿਚ ਇਹਗ ਅਵਾਜ਼ ਉਠਾਈ ਸੀ ਉਸ ਸਮੇਂ ਇਹ ਕਹਿ ਰਹੇ ਸੀ ਕਿ ਤਰੁਣ ਚੁੱਘ ਤੇ ਕੇਜਰੀਵਾਲ ਕਹਿੰਦਾ ਸੀ ਕਿ ਜੋ ਚੰਨੀ ਹੈ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਇਆ ਹੈ ਤੇ ਜਿਸ ਤੋਂ ਬਾਅਦ BSF ਦਾ ਦਾਇਰਾ 50 ਕਿਲੋਮੀਟਰ ਵਧ ਗਿਆ।

ਅੱਜ ਜਦੋਂ ਅਸਲੀ ਲੋੜ ਹੈ ਇਹ ਐਨਾ ਕੁ ਥੱਲੇ ਲੱਗ ਕੇ ਕਿ ਜਿਵੇਂ ਮਰਜ਼ੀ ਪ੍ਰਧਾਨ ਮੰਤਰੀ, ਅਮਿਤ ਸਾਹ ਨੂੰ ਖੁਸ਼ ਕਰ ਲਈਏ ਤੇ ਸਾਨੂੰ ਪੰਜਾਬ ਵਿਚ ਵੋਟਾਂ ਮਿਲ ਜਾਣ। ਅੱਜਾਂ ਦੋਨੋਂ ਜਣਿਆਂ ਨੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਨੈਸ਼ਨਲ ਟੀਵੀ 'ਤੇ ਇਹ ਗੱਲ ਕਹੀ ਹੈ ਕਿ ਸਾਨੂੰ ਇਸ ਨਾਲ ਕੀ ਹੈ ਜੇ 50 ਕਿਲੋਮੀਟਰ ਦਾ ਦਾਇਰਾ ਵਧ ਜਾਵੇ, ਉਹ ਬਹੁਤ ਭਾਰੀ ਖਤਰਾ ਹੈ। 
   

ਦੇਖੋ ਇਸ ਨਾਲ ਹੋਣਾ ਕੀ ਹੈ, ਜੋ ਪਹਿਲਾਂ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ ਹਨ ਜੇ ਰੱਬ ਨਾ ਕਰੇ ਕਿ ਜੋ ਬਾਹਰੀ ਲੋਕ ਨੇ ਜਿਹਰੇ ਕੇਜਰੀਵਾਲ ਵਰਗੇ ਨੇ ਜੇ ਕਿਤੇ ਇਹਨਾਂ ਦੀ ਸਰਕਾਰ ਆ ਵੀ ਜਾਂਦੀ ਹੈ ਤਾਂ ਸਾਡੇ ਇੱਕ-ਇੱਕ ਕਿਸਾਨ ਨੂੰ ਇਹਨਾਂ ਦੀ ਸੈਂਟਰਲ ਫੋਰਸ ਫੜ ਕੇ ਲੈ ਕੇ ਜਾਵੇਗੀ, ਕੁੱਟਮਾਰ ਕਰਨਗੀਆਂ, ਪਿੰਡ-ਪਿੰਡ, ਜੇ ਕੱਲ੍ਹ ਨੂੰ ਸਾਨੂੰ, ਕਿਉਂਕਿ ਕਾਨੂੰਨ ਤਾਂ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਵਾਪਸ ਲਾਗੂ ਕਰਨੇ ਹਨ ਤੇ ਜੋ ਭਗਵੰਤ ਮਾਨ ਨੇ ਕਿਹਾ ਕਿ ਜੋ ਇਙ ਦਾਇਰਾ ਵਧਾਉਣ ਦੀ ਗੱਲ ਹੈ ਉਹ ਬਿਲਕੁਲ ਠੀਕ ਹੈ ਤੇ ਜੋ 50 ਕਿਲੋਮੀਟਰ ਵਾਲਾ ਕਾਨੂੰਨ ਲਾਗੂ ਕਰਨਗੇ, ਇਕੱਲੇ-ਇਕੱਲੇ ਪਿੰਡ 'ਚ ਇਹ ਪੈਰਾਮਿਲਟਰੀ ਫੋਰਸ ਸੀਆਰਪੀਐੱਫ ਤੇ ਬੀਐੱਸਐੱਫ ਇਹਨਾਂ ਨੂੰ ਲਗਾ ਕੇ ਉਹ ਪਿੰਡਾਂ ਦੀ ਘੇਰਾਬੰਦੀ ਕਰਨਗੇ ਤੇ ਕੁੱਟ ਮਾਰ ਕਰਨਗੇ ਤੇ ਫਿਰ ਬਿੱਲ ਵੀ ਲਾਗੂ ਕਰਨਗੇ।

ਇਸ ਤੋਂ ਬਾਅਦ ਜੋ ਕਾਂਗਰਸ ਸਰਕਾਰ ਸੀ ਜੋ ਉੱਪਰੋਂ ਹੁਕਮ ਸੀ ਸਾਨੂੰ ਸਭ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ। ਜੇ ਕਿਸੇ ਕਿਸਾਨਾਂ ਨੂੰ ਹੱਥ ਲੱਗ ਜਾਵੇ ਉਹਨਾਂ ਦੀ ਪੁਲਿਸ ਲੈ ਗਈ। ਜੇ ਇਹ ਦਿੱਲੀ ਆਉਣਾ ਚਾਹੁੰਦੇ ਨੇ ਉਸ ਲਈ ਇਹਨਾਂ ਨੂ ਬੱਸਾਂ ਦਿਓ, ਇਹ ਇਕੱਲਾ-ਇਕੱਲਾ ਬੰਦਾ ਚਾਹੇ ਉਹ ਮਾਲ ਰੋਕੇ ਜਾਂ ਉਹ ਕੁੱਝ ਹੋਰ ਕਰੇ ਜਾਂ ਉਹਨਾਂ ਨੇ ਜੋ ਟੋਲ ਪਲਾਜ਼ਾ ਰੋਕੇ ਸਾਡੇ ਪੰਜਾਬ ਵਿਚੋਂ ਉਹਨਾਂ ਨੂੰ ਕਿਸੇ ਨੇ ਹੱਥ ਵੀ ਨਹੀਂ ਲਗਾਇਆ। ਸਾਡੀਆਂ ਸਰਕਾਰਾਂ ਤਾਂ ਲੰਗਰ ਚਲਾਉਂਦੀਆਂ ਰਹੀਆਂ ਨੇ ਪਰ ਹੁਣ ਇਹ ਕੀ ਕਰਨਾ ਚਾਹੁੰਦੇ ਨੇ ਕਿ ਜੇ ਕਿਤੇ ਕਿਸਾਨ ਦੁਬਾਰਾ ਅੰਦਲਨ ਕਰਦੇ ਨੇ ਬਿੱਲ ਦੁਬਾਰਾ ਲਿਆਉਣ 'ਤੇ ਤਾਂ ਇਹ ਮਦਦ ਲੈਣਗੇ ਕੇਜਰੀਵਾਲ ਤੇ ਭਗਵੰਤ ਮਾਨ ਤੋਂ, ਤਾਂ ਇਸ ਲਈ ਇਹ ਵੋਟਾਂ ਲਈ ਦੋਨੋਂ ਰਲ ਗਏ ਨੇ।

ਬਿੱਲ ਵੀ ਤਾਂ ਕੇਜਰੀਵਾਲ ਨੇ ਹੀ ਲਾਗੂ ਕੀਤੇ ਸੀ ਤੇ ਪੁਲਿਸ ਨੂੰ ਹਰ ਰੋਜ਼ ਬੱਸਾਂ ਦੇ ਕੇ ਭੇਜਦੇ ਸੀ ਜੋ ਆ ਕੇ ਕੁੱਟਮਾਰ ਕਰਦੀ ਸੀ ਨਹੀਂ ਜੇ ਦਿੱਲੀ ਦਾ ਮੁੱਖ ਮੰਤਰੀ ਧੜਤੀ ਤੇ ਦੂਜਾ ਰੱਬ ਹੁੰਦਾ ਵੀ ਤੇ ਇਹ ਜਿੰਨੇ ਮਰਜ਼ੀ ਕਿਸਾਨਾਂ ਨੂੰ ਬੈਰੀਕੇਡ ਪਾਸੇ ਕਰਵਾ ਕੇ ਬਾਰਡਰ ਤੋਂ ਲੈ ਜਾਂਦਾ। ਇਸ ਲਈ ਇਹ ਦੋਨੋਂ ਰਲੇ ਹੋਏ ਨੇ ਤੇ ਜੋ ਇੰਟਰਵਿਊਜ਼ ਦੇ ਰਹੇ ਨੇ ਇਹ ਤਾਂ ਉਹ ਲੋਕ ਨੇ ਜੋ ਮਜੀਠੀਆ ਤੋਂ ਮੁਆਫ਼ੀ ਤੱਕ ਮੰਗ ਗਏ ਸੀ ਲੋੜ ਪੈਣ 'ਤੇ, ਅੱਜ ਮੋਦੀ ਤੇ ਅਮਿਤ ਸ਼ਾਹ ਦੇ ਥੱਲੇ ਲੱਗ ਗਏ, ਕੋਈ ਗੱਲ ਨਹੀਂ ਪੈਰਾਮਿਲਟਰੀ ਫੋਰਸ ਵੀ ਲਗਾ ਲਓ ਇਹ ਸਿਰਫ ਬਦਲਾ ਲੈ ਰਹੇ ਨੇ ਜੋ ਕਿਸਾਨਾਂ ਨੇ ਅਪਣਾ ਹੱਕ ਵਾਪਸ ਲਿਆ ਹੈ। ਹੁਣ ਭਾਜਪਾ ਤਾਂ ਪੰਜਾਬ ਵਿਚ ਆ ਨਹੀਂ ਸਕਦੀ ਸੋ ਇਹਨਾਂ ਜਰੀਏ ਇਹ ਸਭ ਕਰਵਾਇਆ ਜਾ ਰਿਹਾ ਹੈ।

ਮੈਂ ਇਹ ਟਵੀਟ ਇਸ ਲਈ ਹੀ ਕੀਤੇ ਨੇ ਕਿਉਂਕਿ ਇਹਨਾਂ ਦੀ ਤਾਂ ਰੀੜ੍ਹ ਦੀ ਹੱਡੀ ਹੈ ਨਹੀਂ। ਮੈਂ ਸੁਣ ਕੇ ਹੈਰਾਨ ਰਹਿ ਗਿਆ ਕਿ ਕਿਵੇਂ ਇਹਨਾਂ ਨੇ ਬਿਆਨ ਬਦਲੇ ਤੇ ਇਹ ਸਾਰਾ ਕੰਟਰੋਲ ਭਾਜਪਾ ਵਾਲਿਆ ਨੂੰ ਦੇਣਾ ਚਾਹੁੰਦੇ ਨੇ। ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ 20 ਫਰਵਰੀ ਨੂੰ ਇਮਤਿਹਾਨ ਦਾ ਸਮਾਂ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਮਿਲ ਕੇ ਪੰਜਾਬ ਦੇ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਹਨ। ਪੰਜਾਬੀਆਂ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਬਹੁਤ ਮੁਸ਼ਕਿਲ ਨਾਲ ਪੈਰਾਂ ਉੱਤੇ ਖੜ੍ਹਾ ਕੀਤਾ ਗਿਆ ਹੈ ਤੇ ਸਾਨੂੰ ਇਸ ਨੂੰ ਬਚਾਉਣ ਦੀ ਲੋੜ ਹੈ।