AAP ਵਿਧਾਇਕ ਦਾ ਸਾਥੀ ਰਿਸ਼ਵਤ ਲੈਂਦਿਆਂ ਕਾਬੂ, ਪੜ੍ਹੋ ਇਲਜ਼ਾਮਾਂ ਤੋਂ ਬਾਅਦ ਵਿਧਾਇਕ ਦਾ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਇਕ ਦੀ ਕਾਰ ਵਿੱਚੋਂ ਪੈਸੇ ਬਰਾਮਦ ਹੋਏ ਹਨ। 

AAP MLA caught taking sathi bribe

ਬਠਿੰਡਾ - ਵਿਜੀਲੈਂਸ ਨੇ ਪੰਜਾਬ ਦੇ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਸਾਥੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਕਿ ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਕੋਟਫੱਤਾ 'ਤੇ ਵੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਰਿਸ਼ਵਤ ਹਲਕਾ ਵਿਧਾਇਕ ਦੇ ਸਾਥੀ ਰੇਸ਼ਮ ਸਿੰਘ ਨੇ ਪਿੰਡ ਗੁੱਡਾ ਦੇ ਸਰਪੰਚ ਦੇ ਬਿੱਲ ਪਾਸ ਕਰਵਾਉਣ ਦੇ ਬਦਲੇ ਲਈ ਸੀ। ਵਿਜੀਲੈਂਸ ਟੀਮ ਨੇ ਟਰੈਪ ਲਗਾ ਕੇ ਦੋਵਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੀ ਕਾਰ ਵਿੱਚੋਂ ਪੈਸੇ ਬਰਾਮਦ ਹੋਏ ਹਨ। 

ਮੁੱਢਲੀ ਜਾਣਕਾਰੀ ਅਨੁਸਾਰ ਪਿੰਡ ਗੁੱਡਾ ਦੀ ਸਰਪੰਚ ਸੀਮਾ ਰਾਣੀ ਦੀ ਪੰਚਾਇਤ ਦੇ ਪੈਸੇ ਅਤੇ ਗਰਾਂਟ ਫਸ ਗਈ ਸੀ। ਜਿਸ ਸਬੰਧੀ ਵਿਧਾਇਕ ਦੇ ਸਾਥੀ ਰੇਸ਼ਮ ਸਿੰਘ ਨੇ ਉਸ ਤੋਂ 4 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਨਿਯਮ ਅਨੁਸਾਰ ਬਲਾਕ ਵਿਕਾਸ ਪੰਚਾਇਤ ਅਫਸਰ ਇਹ ਰਾਸ਼ੀ ਜਾਰੀ ਕਰਦਾ ਸੀ ਪਰ ਵਿਧਾਇਕ ਦੇ ਕਥਿਤ ਦਬਾਅ ਕਾਰਨ ਉਹ ਰਾਸ਼ੀ ਨਹੀਂ ਦੇ ਰਿਹਾ ਸੀ।

ਇਹ ਵੀ ਪੜੋ - ਕੋਲਾ ਰੂਟ ’ਤੇ ਪੰਜਾਬ ਨੂੰ ਕੇਂਦਰ ਦਾ ਜਵਾਬ : ਪਸੰਦੀਦਾ ਰੂਟ ਚੁਣਨ ਦੀ ਛੋਟ ਪਰ ਸ਼ਰਤਾਂ ਲਾਗੂ  

ਜਾਣਕਾਰੀ ਅਨੁਸਾਰ ਸਾਥੀ ਰੇਸ਼ਮ ਸਿੰਘ ਨੇ ਰਿਸ਼ਵਤ ਦੀ ਰਕਮ ਲੈ ਕੇ ਕਾਰ 'ਚ ਰੱਖੀ ਸੀ। ਉਸ ਸਮੇਂ ਵਿਧਾਇਕ ਕੋਟਫੱਤਾ ਕਾਰ ਤੋਂ ਹੇਠਾਂ ਉਤਰ ਕੇ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਵਿਜੀਲੈਂਸ ਨੇ ਇਹ ਕਾਰਵਾਈ ਡੀਐਸਪੀ ਸੰਦੀਪ ਸਿੰਘ ਦੀ ਅਗਵਾਈ ਵਿਚ ਕੀਤੀ। ਸਾਥੀ ਰੇਸ਼ਮ ਸਿੰਘ ਨੇ ਵੀ ਗ੍ਰਿਫਤਾਰੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਵਿਧਾਇਕ ਕੋਟਫੱਤਾ ਵੀ ਮੌਜੂਦ ਸਨ।  

 

ਇਸ ਦੇ ਨਾਲ ਹੀ ਦੱਸ ਦਈਏ ਕਿ ਅਪਣੇ 'ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਵਿਧਾਇਕ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ 
- ਰੇਸ਼ਮ ਗਰਗ ਮੇਰਾ ਪੀਏ ਨਹੀਂ ਹੈ
-ਭ੍ਰਿਸ਼ਟਾਚਾਰੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ
- ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਜਾਂਚ ਦੀ ਅਪੀਲ
- ਸਰਕਾਰ ਆਪਣੀ ਜ਼ੀਰੋ ਟਾਲਰੈਂਸ ਨੀਤੀ 'ਤੇ ਹਮੇਸ਼ਾ ਕਾਇਮ ਰਹੇਗੀ