Patiala News: ਅਮਰੀਕਾ ਤੋਂ ਡਿਪੋਰਟ 2 ਨੌਜਵਾਨ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਰਾਜਪੁਰਾ ਵਿੱਚ ਦਰਜ ਕੀਤੀ ਗਈ FIR ਨੰਬਰ 175/23 ਦੇ ਤਹਿਤ ਇਹ ਦੋਵੇਂ ਭਗੌੜੇ ਸਨ, ਦੋਵਾਂ ਉੱਤੇ ਕਤਲ ਦਾ ਮਾਮਲਾ ਦਰਜ ਹੈ। 

2 youths deported from America arrested by Patiala Police

 

Patiala News: ਪਟਿਆਲਾ ਪੁਲਿਸ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਟਿਆਲਾ ਦੇ ਰਾਜਪੁਰਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸੰਦੀਪ ਅਤੇ ਪ੍ਰਦੀਪ, ਜਿਨ੍ਹਾਂ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਵੀ ਇਸ ਜਹਾਜ਼ ਵਿੱਚ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਰਾਜਪੁਰਾ ਵਿੱਚ ਐਫਆਈਆਰ ਨੰਬਰ 175/2023 ਵਿੱਚ ਦਰਜ ਇੱਕ ਕਤਲ ਕੇਸ ਵਿੱਚ ਭਗੌੜੇ ਸਨ।

ਇਸ ਦੌਰਾਨ, ਅਮਰੀਕਾ ਤੋਂ ਡਿਪੋਰਟੀਆ ਦਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਦੋਵਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਅਤੇ ਪੁਲਿਸ ਨੇ ਉਸਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਸਨੂੰ ਇਨਸਾਫ਼ ਦਿੱਤਾ ਜਾਵੇ ਕਿਉਂਕਿ 10 ਮਹੀਨੇ ਪਹਿਲਾਂ ਉਹ 1 ਕਰੋੜ 20 ਲੱਖ ਰੁਪਏ ਡੰਕੀ 'ਤੇ ਲਗਾ ਕੇ ਅਮਰੀਕਾ ਗਿਆ ਸੀ।