ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ ’ਚ ਯਾਤਰੀਆਂ ਦੀ ਮੌਤ ’ਤੇ CM ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ

ਏਜੰਸੀ

ਖ਼ਬਰਾਂ, ਪੰਜਾਬ

ਲਿਖਿਆ, ਇਹ ਹਾਦਸਾ ਰੇਲ ਮੰਤਰਾਲੇ ਦੀ ਲਾਪਰਵਾਹੀ ਦਾ ਨਤੀਜਾ ਹੈ, ਅਫ਼ਸੋਸ ਦੇਸ਼ ਦੀ ਰਾਜਧਾਨੀ ’ਚ ਲੋਕਾਂ ਦੀ ਕੀਮਤੀ ਜਾਨ ਦੀ ਕੋਈ ਪਰਵਾਹ ਹੀ ਨਹੀਂ ਕੀਤੀ ਜਾ ਰਹੀ।

CM Bhagwant Mann expresses grief over the death of passengers in the stampede at New Delhi railway station

 

 

Punjab News: ਬੀਤੀ ਦੇਰ ਰਾਤ ਦਿੱਲੀ ਰੇਲਵੇ ਸਟੇਸ਼ਨ ਉੱਤੇ ਅਚਾਨਕ ਭਗਦੜ ਮਚ ਗਈ। ਇਸ ਭਗਦੜ ਵਿਚ ਬੱਚਿਆਂ ਤੇ ਔਰਤਾਂ ਸਮੇਤ 18 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। 

ਇਹ ਸਥਿਤੀ ਉਦੋਂ ਸੀ ਜਦੋਂ ਪਿਛਲੇ ਕੁਝ ਦਿਨਾਂ ਤੋਂ ਪ੍ਰਯਾਗਰਾਜ ਜਾਣ ਵਾਲੀਆਂ ਰੇਲਗੱਡੀਆਂ ਕਾਰਨ ਸਟੇਸ਼ਨ 'ਤੇ ਭੀੜ ਲਗਾਤਾਰ ਵੱਧ ਰਹੀ ਸੀ। ਲਾਪਰਵਾਹੀ ਦਾ ਪੱਧਰ ਇਸ ਹੱਦ ਤਕ ਸੀ ਕਿ ਭਗਦੜ ਵਿੱਚ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਬਹੁਤ ਸਾਰੇ ਲੋਕ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕੇ।

ਇਸ ਘਟਨਾ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ, ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਬੀਤੀ ਰਾਤ ਮੱਚੀ ਭਗਦੜ ਦੌਰਾਨ ਯਾਤਰੀਆਂ ਦੀ ਮੌਤ ਦੀ ਦੁਖਦਾਈ ਖ਼ਬਰ ਮਿਲ਼ੀ, ਦੁਖਦਾਈ ਘਟਨਾ ਵਿੱਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਇਹ ਹਾਦਸਾ ਰੇਲ ਮੰਤਰਾਲੇ ਦੀ ਲਾਪਰਵਾਹੀ ਦਾ ਨਤੀਜਾ ਹੈ, ਅਫ਼ਸੋਸ ਦੇਸ਼ ਦੀ ਰਾਜਧਾਨੀ ‘ਚ ਲੋਕਾਂ ਦੀ ਕੀਮਤੀ ਜਾਨ ਦੀ ਕੋਈ ਪਰਵਾਹ ਹੀ ਨਹੀਂ ਕੀਤੀ ਜਾ ਰਹੀ।