ਬਘਰੌਲ ’ਚ ਅੰਬੇਦਕਰ ਦਾ ਬੁੱਤ ਲਾਉਣ ਤੋਂ ਰੋਕਣ ’ਤੇ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁੱਤ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ

Controversy over stopping installation of Ambedkar statue in Baghraul

ਸੰਗਰੂਰ: ਦਿੜ੍ਹਬਾ ਹਲਕੇ ਅਧੀਨ ਪੈਂਦੇ ਪਿੰਡ ਬਘਰੌਲ ਵਿੱਚ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦਾ ਬੁੱਤ ਲਗਾਉਣ ਦੇ ਮਾਮਲੇ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਬੁੱਤ ਨੂੰ ਲੈ ਕੇ ਦੋ ਧੜਿਆ ਵਿਚਾਲੇ ਇੱਟਾਂ ਰੋੜੇ ਚੱਲੇ ਅਤੇ ਪਿੰਡ ਪੁਲਿਸ ਦੀ ਛਾਉਣੀ ਵਿੱਚ ਤਬਦੀਲ ਹੋ ਗਿਆ। ਇਕ ਧਿਰ ਨੇ ਇਲਜ਼ਾਮ ਲਗਾਇਆ ਹੈ ਕਿ ਸਾਡੇ ਮੁਹੱਲੇ ਵਿੱਚ ਬਿਨ੍ਹਾਂ ਵਜ੍ਹਾਂ ਬੁੱਤ ਲਗਾਇਆ ਜਾ ਰਿਹਾ ਹੈ ਅਤੇ ਦੂਜੀ ਧਿਰ ਨੂੰ ਕਿਹਾ ਸੀ ਕਿ ਜੇਕਰ ਬੁੱਤ ਲਗਾਉਣਾ ਹੈ ਤਾਂ ਅਸੀਂ ਜਿਥੇ ਜਗ੍ਹਾਂ ਦੇਵਾਗੇ ਉਥੇ ਲਗਾ ਦਿਓ।  ਉਨ੍ਹਾਂ ਦਾ ਕਹਿਣਾ ਹੈ ਕਿ ਸਟੇਅ ਹੋਣ ਦੇ ਬਾਵਜੂਦ ਵੀ ਬੁੱਤ ਗੈਰ ਕਾਨੂੰਨੀ ਢੰਗ ਨਾਲ ਲਗਾਇਆ ਜਾ ਰਿਹਾ ਹੈ।

ਦੋਵੇ ਧਿਰਾਂ ਵਿਚਾਲੇ ਬੁੱਤ ਨੂੰ ਲੈ ਕੇ ਬਹਿਸ ਇੰਨੀ ਕੁ ਵਧ ਗਈ ਕਿ ਝੜਪ ਹੋ ਗਈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਉਧਰ ਪੁਲਿਸ ਅਧਿਕਾਰੀ ਡੀਐਸਪੀ ਪ੍ਰਿਥਵੀ ਸਿੰਘ ਚਾਹਲ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਨੂੰ ਕੰਟਰੋਲ ਵਿੱਚ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ੍ ਹੈ ਕਿ ਬੁੱਤ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ।