ਅਮਰੀਕਾ ਤੋਂ ਕੱਢੇ ਗਏ ਨੌਜਵਾਨ ਪ੍ਰਦੀਪ ਅਤੇ ਸੰਦੀਪ ਨੂੰ ਰਾਜਪੁਰਾ ਅਦਾਲਤ ਵਿੱਚ ਕੀਤਾ ਗਿਆ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਮਾਨ ਸਰਕਾਰ ਨੂੰ ਆਪਣੇ ਪੁੱਤਰਾਂ ਨੂੰ ਮਿਲਣ ਦੀ ਕੀਤੀ ਅਪੀਲ

Youths Pradeep and Sandeep, deported from America, presented in Rajpura court

ਰਾਜਪੁਰਾ: ਅਮਰੀਕਾ ਗੈਰ ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਸਖ਼ਤ ਹੋ ਗਿਆ ਹੈ। ਅਮਰੀਕਾ ਵੱਲੋਂ ਗੈਰ ਕਾਨੂੰਨੀ ਪਰਵਾਸੀਆ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਭਾਰਤ ਵਿੱਚ ਹੁਣ ਤੱਕ 2 ਜਹਾਜ਼ ਆ ਚੁੱਕੇ ਹਨ। ਰਾਜਪੁਰਾ ਦੇ ਰਹਿਣ ਵਾਲੇ ਪ੍ਰਦੀਪ ਅਤੇ ਸੰਦੀਪ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ। ਉਨ੍ਹਾਂ ਵਿਰੁੱਧ 2023 ਵਿੱਚ ਕਤਲ ਦਾ ਮਾਮਲਾ ਦਰਜ ਹੈ ਅਤੇ ਅੱਜ ਰਾਜਪੁਰਾ ਪੁਲਿਸ ਵੱਲੋਂ ਪ੍ਰਦੀਪ ਅਤੇ ਸੰਦੀਪ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪ੍ਰਦੀਪ ਅਤੇ ਸੰਦੀਪ ਦੇ ਪਰਿਵਾਰਕ ਮੈਂਬਰ ਵੀ ਅਦਾਲਤ ਪਹੁੰਚੇ ਜਿੱਥੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਆਪਣੇ ਪੁੱਤਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਪੁਲਿਸ ਦੋਵਾਂ ਨੂੰ ਅਦਾਲਤ ਤੋਂ ਬਾਹਰ ਲੈ ਗਈ, ਕਾਰ ਵਿੱਚ ਬਿਠਾ ਕੇ ਪੁਲਿਸ ਸਟੇਸ਼ਨ ਲੈ ਗਈ। ਸੰਦੀਪ ਅਤੇ ਪ੍ਰਦੀਪ ਦਾ ਪਰਿਵਾਰ ਰੋਂਦਾ ਰਿਹਾ ਅਤੇ ਪੁਲਿਸ ਅਧਿਕਾਰੀਆਂ ਅੱਗੇ ਆਪਣੇ ਪੁੱਤਰਾਂ ਨੂੰ ਮਿਲਣ ਲਈ ਬੇਨਤੀ ਕਰਦਾ ਰਿਹਾ।