ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਐਸ.ਕੇ ਗੋਇਲ ਨੇ ਸਾਰੇ ਕੇਸਾਂ ਨੂੰ 28 ਮਾਰਚ ਲਈ ਸਥਾਪਿਤ ਕਰਦੇ ਹੋਏ ਆਮਦਨ ਟੈਕਸ ਵਿਭਾਗ ਨੂੰ ਅਪਣੀਆਂ ਗਵਾਹੀਆਂ ਕਰਾਉਣ ਨੂੰ ਕਿਹਾ ਹੈ...

Raninder Singh and Captain Amrinder Sin

ਲੁਧਿਆਣਾ : ਆਮਦਨ ਟੈਕਸ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਵਿਚ ਆਮਦਨ ਟੈਕਸ ਵਿਭਾਗ ਵੱਲੋਂ ਰਣਇੰਦਰ ਸਿੰਘ ਵਿਰੁੱਧ ਦੂਜੇ ਕੇਸ ਵਿਚ ਆਮਦਨ ਟੈਕਸ ਅਧਿਕਾਰੀ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਵਾ ਦਿੱਤੀ ਗਈ ਹੈ, ਜੋ ਪੂਰੀ ਨਹੀਂ ਹੋ ਸਕੀ।

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਐਸ.ਕੇ ਗੋਇਲ ਨੇ ਸਾਰੇ ਕੇਸਾਂ ਨੂੰ 28 ਮਾਰਚ ਲਈ ਸਥਾਪਿਤ ਕਰਦੇ ਹੋਏ ਆਮਦਨ ਟੈਕਸ ਵਿਭਾਗ ਨੂੰ ਅਪਣੀਆਂ ਗਵਾਹੀਆਂ ਕਰਾਉਣ ਨੂੰ ਕਿਹਾ ਹੈ।

ਹਾਲਾਂਕਿ ਵਿਭਾਗ ਨੇ ਰਣਇੰਦਰ ਸਿੰਘ ਵਿਰੁੱਧ ਇਕ ਹੋਰ ਕੇਸ ਵਿਚ ਪਿਛਲੀ ਪੇਸ਼ੀ ਤੋਂ ਆਮਦਨ ਟੈਕਸ ਅਧਿਰੀ ਅਮਿਤ ਦੁਆ ਦੀ ਗਵਾਹੀ ਪੂਰੀ ਕਰਵਾ ਦਿਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਹੋਰਾਂ ਕੇਸਾਂ ਵਿਚ ਗਵਾਹੀ ਨਹੀਂ ਹੋ ਸਕੀ। ਵਿਭਾਗ ਵੱਲੋਂ ਅਜੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਗਵਾਹੀ ਸ਼ੁਰੂ ਨਹੀਂ ਕਰਵਾਈ ਗਈ ਹੈ।