ਨਵਜੋਤ ਸਿੱਧੂ ਨੂੰ ਲੈ ਕੇ ਕੈਪਟਨ ਦਾ ਆਇਆ, ਇਹ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਲੰਮੇ ਸਮੇਂ ਤੋਂ ਸਿੱਧੂ ਅਤੇ ਕੈਪਟਨ ਅਮਰਿੰਦ ਸਿੰਘ ਵਿਚਕਾਰ ਦੂਰੀਆਂ ਬਣੀਆਂ ਹੋਈਆਂ

punjab

ਪਿਛਲੇ ਲੰਮੇ ਸਮੇਂ ਤੋਂ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਦੂਰੀਆਂ ਬਣੀਆਂ ਹੋਈਆਂ ਸਨ । ਪਰ ਹੁਣ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਦਰਅਸਲ ਅੱਜ ਕੈਪਟਨ ਆਪਣੀ ਸਰਕਾਰ ਦੇ ਤਿੰਨ ਸਾਲ ਦੇ ਰਿਪੋਰਟ ਕਾਰਡ ਨੂੰ ਲੈ ਕੇ ਆਏ ਸਨ। ਉਥੇ ਜਦੋਂ ਪੱਤਰਕਾਰਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਧੂ ਦੇ ਬਾਰੇ ਸਵਾਲ ਪੁੱਛ ਗਿਆ ਤਾਂ ਇਸ ਬਾਰੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਮੈਂ ਸਿੱਧੂ ਨੂੰ ਬਚਪਨ ਤੋਂ ਜਾਣਦਾ ਹੈ।

ਉਹ ਇਕ ਕਾਂਗਰਸੀ ਲੀਡਰ ਹਨ। ਚਾਹੇ ਉਹ ਜੋ ਵੀ ਕਰਨਾ ਚਾਹੁੰਦੇ ਹਨ ਪਰ ਉਹ ਸਾਡੀ ਪਾਰਟੀ ਦੇ ਮੈਂਬਰ ਹਨ। ਦੱਸ ਦੱਈਏ ਕਿ ਨਵਜੋਤ ਸਿੰਘ ਨੇ ਪਿਛਲੇ ਲੰਬੇ ਸਮੇਂ ਤੋਂ ਚੁੱਪੀ ਧਾਰੀ ਹੋਈ ਸੀ ਪਰ ਕੁਝ ਦਿਨਾਂ ਤੋਂ ਸਿੱਧੂ ਫਿਰ ਸਰਗਰਮ ਹੋਣ ਲੱਗੇ ਹਨ। ਸਿੱਧੂ ਨੇ ਪੰਜਾਬੀਆਂ ਨਾਲ ਸਿਧੀ ਅਤੇ ਸੌਖੇ ਤਰੀਕੇ ਨਾਲ ਗੱਲ ਕਰਨ ਲਈ ਆਪਣੇ ਯੂ-ਟੁਊਬ ਚੈਨਲ ਦੀ ਸ਼ੁਰੂਆਤ ਕੀਤੀ ਹੈ।

‘ਜਿੱਤੇਗਾ ਪੰਜਾਬ’  ਨਾ ਦੇ ਇਸ ਯੂ-ਟਿਊਬ ਚੈਨਲ ਬਾਰੇ ਦੱਸਦਿਆਂ ਸਿੱਧੂ ਨੇ ਕਿਹਾ ਕਿ ਇਸ ਚੈਨਲ ਦੇ ਮਾਧਿਅਮ ਰਾਹੀ ਲੋਕ ਅਸਾਨੀ ਨਾਲ ਉਨ੍ਹਾਂ ਨਾਲ ਜੁੜ ਸਕਦੇ ਹਨ। ਸਿੱਧੂ ਨੇ ਇਸ ਚੈਨਲ ਬਾਰੇ ਦੱਸਦਿਆਂ ਕਿਹਾ ਕਿ ਲੋਕ ਇਸ ਚੈਨਲ ‘ਤੇ ਉਨ੍ਹਾਂ ਨਾਲ ਸੂਬੇ ਦੀ ਤਰੱਕੀ ਨਾਲ ਜੁੜੀਆਂ ਗੱਲਾਂ,ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਨਾਲ ਆਪਣੇ ਵਿਚਾਰਾਂ ਦਾ  ਅਦਾਨ ਪ੍ਰਦਾਨ ਉਨ੍ਹਾਂ ਨਾਲ ਕਰ ਸਕਦੇ ਹਨ। 

ਸਿੱਧੂ ਨੇ ਕਿਹਾ ਕਿ ਇਹ ਚੈਨਲ ਪੰਜਾਬ ਨੂੰ ਜਗ੍ਰਿਤੀ ਅਤੇ ਮੁੜ ਉਸਾਰੀ  ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ। ਇਸ ਰਾਹੀ ਪੰਜਾਬ ਨੂੰ ਮੁੜ ਉਸਾਰੀ ਵੱਲ ਲੈ ਕੇ ਜਾਣ ਲਈ ਰੋੜਮੈਪ ਤਿਆਰ ਕੀਤਾ ਜਾਵੇਗਾ। ਇਹ ਚੈਨਲ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਸਿੱਖਿਆ ਅਨੁਸਾਰ ਵਿਸ਼ਵ ਭਰਾਤਰੀ ਸ਼ਾਂਤੀ ਅਤੇ ਪਿਆਰ ਦੇ ਮਾਰਗ ਤੋਂ ਪ੍ਰੇਰਨਾ ਲੈ ਕੇ ਆਪਣੀ ਗੱਲ ਰੱਖੇਗਾ। ਤੁਹਾਨੂੰ ਦੱਸ ਦੱਈਏ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦੇ ਵਿਚਕਾਰ ਕੜੱਤਣ ਉਸ ਸਮੇਂ ਪੈਦਾ ਹੋਈ ਸੀ।

ਜਦੋਂ ਸਿੱਧੂ ਨੇ ਇਹ ਕਿਹਾ ਸੀ ਕਿ ਲੋਕਾਂ ਨੂੰ ਸਭ ਪਤਾ ਹੈ ਕਿ ਕਿਹੜਾ ‘ਫਰੈਡਲੀ’ ਮੈਚ ਖੇਡਿਆ ਜਾ ਰਿਹਾ ਹੈ। ਇਸ ਬਿਆਨ ਤੋਂ ਬਾਅਦ ਦੋਵਾਂ ਵਿਚ ਕਾਫੀ ਕੜੱਤਣ ਪੈਦਾ ਹੋ ਗਈ ਸੀ। ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਧੜੇ ਨੇ ਸਿੱਧੂ ਨੂੰ ਲੈ ਕੇ ਕਾਫੀ ਬਿਆਨ ਬਾਜੀ ਕੀਤੀ ਸੀ ਕਿਸੇ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਿਆ ਹੈ, ਕਿਸੇ ਨੇ ਬਿਆਨ ਦਿੱਤਾ ਕਿ ਸਿੱਧੂ ਕਾਂਗਰਸ ਪਾਰਟੀ ਨੂੰ ਤੋੜਨਾ ਚਹੁੰਦਾ ਹੈ।

ਇਸ ਤੋਂ ਇਲਾਵਾ ਸ਼ਾਮ ਸੁੰਦਰ ਅਰੋੜਾ ਅਤੇ ਲਾਲ ਸਿੰਘ ਨੇ ਤਾਂ ਨਵਜੋਤ ਸਿੱਧੂ ਤੋਂ ਅਸਤੀਫਾ ਦੇਣ ਦੀ ਮੰਗ ਵੀ ਕੀਤੀ ਸੀ । ਪਰ ਹੁਣ ਦੇਖਣਾ ਹੋਵੇਗਾ ਕਿ ਕੈਪਟਨ ਦੇ ਇਸ ਬਿਆਨ ‘ਤੇ ਸਿੱਧੂ ਵੱਲੋਂ ਕੀ ਪ੍ਰਤੀਕ੍ਰਿਆ ਆਉਂਦੀ ਹੈ ।