ਕੋਰੋਨਾ ਵੈਕਸੀਨ ਲੱਗਣ ਮਗਰੋਂ 70 ਸਾਲਾ ਬਜ਼ੁਰਗ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਦੋਂ ਸਿਹਤ ਹੋਰ ਵਿਗੜਦੀ ਗਈ ਤਾਂ ਮੈਡੀਕਲ ਟੀਮ ਨੂੰ ਪਰਿਵਾਰ ਤੋਂ ਜਾਣਕਾਰੀ ਮਿਲੀ।

citizen

ਫਤਿਹਾਬਾਦ: ਪੰਜਾਬ ਹੀ ਨਹੀਂ ਦੇਸ਼ ਭਰ ਵਿਚ ਕੋਰੋਨਾ ਵੈਕਸੀਨ ਲਗਵਾਈ ਜਾ ਰਹੀ ਹੈ। ਇਸ ਦੇ ਚਲਦੇ ਅੱਜ ਕੋਰੋਨਾ ਵੈਕਸੀਨ ਸਬੰਧੀ ਅਨੋਖਾ ਹੀ ਮਾਮਲਾ ਫਤਿਹਾਬਾਦ 'ਚ ਵੇਖਣ  ਨੂੰ ਮਿਲਿਆ ਹੈ। ਫਤਿਹਾਬਾਦ 'ਚ 70 ਸਾਲਾ ਵਿਅਕਤੀ ਨੇ ਕੋਰੋਨਾ ਵੈਕਸੀਨ ਲਗਵਾਈ ਤੇ ਉਸ ਤੋਂ ਬਾਅਦ ਹੀ ਅਚਾਨਕ ਸਿਹਤ ਵਿਗੜ ਗਈ ਤੇ ਮਗਰੋਂ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਸਿਹਤ ਵਿਭਾਗ ਦੀ ਟੀਮ ਬਜ਼ੁਰਗ ਦੀ ਮੌਤ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੀ ਹੈ ਤੇ ਅੱਜ ਬਜ਼ੁਰਗ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ। 

ਕੀ ਹੈ ਮਾਮਲਾ 
ਸਿਵਲ ਸਰਜਨ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਵਿਭਾਗ ਵੱਲੋਂ ਸੋਮਵਾਰ ਨੂੰ ਕੋਰੋਨਾ ਟੀਕਾਕਰਨ ਲਈ ਮੈਗਾ ਡਰਾਈਵ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਸੀਨੀਅਰ ਨਾਗਰਿਕਾਂ ਦੇ ਟੀਕਾਕਰਨ ਲਈ ਪਿੰਡ ਦੇ ਐਮਪੀ ਸੋਤਰ ਵਿਖੇ ਵੀ ਕੈਂਪ ਲਾਇਆ ਗਿਆ ਸੀ। ਇਸ ਕੈਂਪ ਵਿੱਚ 70 ਸਾਲਾ ਜਗੀਰ ਸਿੰਘ ਨੂੰ ਵੀ ਕੋਰੋਨਾ ਟੀਕਾ ਲਾਇਆ ਗਿਆ। ਬਜ਼ੁਰਗ ਟੀਕਾ ਲਵਾ ਕੇ ਘਰ ਚਲਾ ਗਿਆ ਸੀ, ਤੇ ਕੁਝ ਸਮੇਂ ਬਾਅਦ ਬਜ਼ੁਰਗ ਘਬਰਾਹਟ ਤੇ ਬੇਚੈਨੀ ਮਹਿਸੂਸ ਹੋਣ ਲੱਗੀ। ਜਦੋਂ ਸਿਹਤ ਹੋਰ ਵਿਗੜਦੀ ਗਈ ਤਾਂ ਮੈਡੀਕਲ ਟੀਮ ਨੂੰ ਪਰਿਵਾਰ ਤੋਂ ਜਾਣਕਾਰੀ ਮਿਲੀ।

ਸਿਹਤ ਵਿਭਾਗ ਦੀ ਤਰਫੋਂ, ਮੈਡੀਕਲ ਟੀਮ ਤੁਰੰਤ ਬਜ਼ੁਰਗ ਦੇ ਘਰ ਪਹੁੰਚੀ। ਉਸ ਤੋਂ ਬਾਅਦ, ਬਜ਼ੁਰਗ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਰਿਪੋਰਟ ਵਿੱਚ ਮੁੱਖ ਤੌਰ 'ਤੇ ਦੱਸਿਆ ਗਿਆ ਕਿ ਬਜ਼ੁਰਗ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਜਿੰਦਲ ਦੇ ਹਸਪਤਾਲ ਵਿੱਚ ਬਜ਼ੁਰਗ ਦੀ ਮੌਤ ਹੋ ਗਈ।ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।