ਟੀ-ਸ਼ਰਟ ਪਾ ਕੇ ਵਿਧਾਨ ਸਭਾ ਗਏ ਕਾਂਗਰਸੀ ਵਿਧਾਇਕ ਵਿਮਲ ਚੁਡਾਸਮਾ ਨੂੰ ਕਢਿਆ ਬਾਹਰ
ਟੀ-ਸ਼ਰਟ ਪਾ ਕੇ ਵਿਧਾਨ ਸਭਾ ਗਏ ਕਾਂਗਰਸੀ ਵਿਧਾਇਕ ਵਿਮਲ ਚੁਡਾਸਮਾ ਨੂੰ ਕਢਿਆ ਬਾਹਰ
ਗਾਂਧੀਨਗਰ, 15 ਮਾਰਚ : ਗੁਜਰਾਤ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਟੀ-ਸ਼ਰਟ ਪਾ ਕੇ ਪਹੁੰਚੇ ਕਾਂਗਰਸੀ ਵਿਧਾਇਕ ਨੂੰ ਸਪੀਕਰ ਦੇ ਆਦੇਸ਼ ‘ਤੇ ਸਦਨ ਵਿਚੋਂ ਬਾਹਰ ਜਾਣਾ ਪਿਆ। ਖਬਰਾਂ ਮੁਤਾਬਕ ਸੋਮਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਵਿਚ ਕਾਂਗਰਸੀ ਵਿਧਾਇਕ ਵਿਮਲ ਚੁਡਾਸਮਾ ਟੀ-ਸ਼ਰਟ ਪਾ ਕੇ ਜਿਉਂ ਹੀ ਸਦਨ ਅੰਦਰ ਦਾਖਲ ਹੋਏ ਸਪੀਕਰ ਰਾਜੇਂਦਰ ਤ੍ਰਿਵੇਦੀ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਹਿ ਦਿਤਾ। ਇਕ ਪਾਸੇ ਜਿਥੇ ਵਿਧਾਨ ਸਭਾ ਸਪੀਕਰ ਨੇ ਦਲੀਲ ਦਿਤੀ ਕਿ ਵਿਧਾਇਕ ਨੂੰ ਸਦਨ ਦੇ ਮਾਣ ਦਾ ਧਿਆਨ ਰਖਣਾ ਚਾਹੀਦਾ ਹੈ ਅਤੇ ਟੀ-ਸ਼ਰਟ ਪਹਿਨਣ ਤੋਂ ਬਚਣਾ ਚਾਹੀਦਾ ਹੈ, ਉੱਥੇ ਹੀ ਵਿਰੋਧੀ ਕਾਂਗਰਸ ਨੇ ਤ੍ਰਿਵੇਦੀ ਦੇ ਫ਼ੈਸਲੇ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਕਿਸੇ ਵੀ ਨਿਯਮ ਅਧੀਨ ਸਦਨ ’ਚ ਕੋਈ ਵੀ ਕਪੜਾ ਪਹਿਨਣ ਤੋਂ ਮਨ੍ਹਾਂ ਨਹੀਂ ਕੀਤਾ ਗਿਆ। ਤ੍ਰਿਵੇਦੀ ਨੇ ਪਹਿਲੀ ਵਾਰ ਵਿਧਾਇਕ ਚੁਣੇ ਗਏ ਚੁਡਾਸਮਾ ਤੋਂ ਕਰੀਬ ਇਕ ਹਫ਼ਤੇ ਪਹਿਲਾਂ ਟੀ-ਸ਼ਰਟ ਪਹਿਨ ਕੇ ਸਦਨ ’ਚ ਨਾ ਆਉਣ ਅਤੇ