ਖੇਡ ਮੰਤਰੀ ਦੇ ਵਿਰੁੱਧ ਹੋਏ ਰਮਿੰਦਰ ਆਵਲਾ ਕਿਹਾ ਲੋੜ ਪਈ ਤਾਂ ਅਸਤੀਫਾ ਦੇਣ ਤੋਂ ਗੁਰੇਜ਼ ਨਹੀਂ ਕਰਾਂਗਾ
ਲਕਾ ਜਲਾਲਾਬਾਦ ਵਿੱਚ ਅੱਜ 40 ਪਿੰਡਾਂ ਦੇ ਕਿਸਾਨਾਂ ਵੱਲੋਂ ਨਿਜਾਮਬਾਦ ਮਾਈਨਰ...
ਜਲਾਲਾਬਾਦ: ਹਲਕਾ ਜਲਾਲਾਬਾਦ ਵਿੱਚ ਅੱਜ 40 ਪਿੰਡਾਂ ਦੇ ਕਿਸਾਨਾਂ ਵੱਲੋਂ ਨਿਜਾਮਬਾਦ ਮਾਈਨਰ ਦੇ ਵਿੱਚੋਂ ਨਵੀਂ ਨਹਿਰ ਜੋ ਕਿ ਕਾਂਗਰਸੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਮ ਤੇ ਰਾਣਾ ਮਾਈਨਰ ਕੱਢੀ ਜਾ ਰਹੀ ਹੈ। ਇਸਦੇ ਵਿਰੋਧ ਵਿਚ ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਨਾਲ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹੋਈਆਂ।
ਹੰਸਰਾਜ ਜੋਸਨ ਸਾਬਕਾ ਜੰਗਲਾਤ ਮੰਤਰੀ ਨੇ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਪੰਜਾਬ ਵੱਲੋਂ ਆਪਣੇ ਹਲਕੇ ਗੁਰੂ ਹਰਸਹਾਏ ਦੇ ਦੋ ਪਿੰਡਾਂ ਦੇ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਜਲਾਲਾਬਾਦ ਦੇ 40-50 ਪਿੰਡਾਂ ਦੇ ਕਿਸਾਨਾਂ ਦੇ ਮੂੰਹ ਦੇ ਵਿੱਚੋਂ ਪਾਣੀ ਖੋਹ ਰਹੇ ਹੋ, ਜਿਸ ਦਾ ਮੈਂ ਵਿਰੋਧ ਕਰਦਾ ਹਾਂ।
ਦੂਜੇ ਪਾਸੇ ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਆਪਣੇ ਸਖ਼ਤ ਸ਼ਬਦਾਂ ਵਿੱਚ ਗੁਰਮੀਤ ਸਿੰਘ ਸੋਢੀ ਨੂੰ ਕਿਹਾ ਕਿ ਜੇਕਰ ਰਾਣਾ ਮਾਈਨਰ ਦਾ ਕੰਮ ਬੰਦ ਨਾ ਕੀਤਾ ਤਾਂ ਮੈਂ ਕਿਸਾਨਾਂ ਦੇ ਹੱਕ ਵਿੱਚ ਧਰਨਾ ਲਗਾਵਾਂਗਾ ਜੇ ਲੋੜ ਪਈ ਤਾ ਅਸਤੀਫ਼ਾ ਦੇਣ ਤੋਂ ਗੁਰੇਜ਼ ਨਹੀਂ ਕਰਾਂਗਾ। ਮੈਂ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ ਸੰਘਰਸ਼ ਵਿੱਚ ਸਾਥ ਦੇਵਾਂਗਾ।