ਨਿਊਜ਼ੀਲੈਂਡ ’ਚ ਆਏ 21,616 ਨਵੇਂ ਕਰੋਨਾ ਕੇਸ, ਹਸਪਤਾਲ ’ਚ ਗਿਣਤੀ ਹੋਈ 960, ਦੋ ਦੀ ਹੋਈ ਮੌਤ
ਨਿਊਜ਼ੀਲੈਂਡ ’ਚ ਆਏ 21,616 ਨਵੇਂ ਕਰੋਨਾ ਕੇਸ, ਹਸਪਤਾਲ ’ਚ ਗਿਣਤੀ ਹੋਈ 960, ਦੋ ਦੀ ਹੋਈ ਮੌਤ
ਔਕਲੈਂਡ, 15 ਮਾਰਚ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਅੱਜ ਹੋਰ ਨਵੇਂ 21,616 ਕਮਿਊਨਿਟੀ ਕਰੋਨਾ ਕੇਸ ਪਿਛਲੇ 24 ਘੰਟਿਆਂ ਵਿਚ ਦਰਜ ਕੀਤੇ ਗਏ ਹਨ। ਹਸਪਤਾਲ ਦੇ ਵਿਚ ਦਾਖ਼ਲ ਮਰੀਜਾਂ ਦੀ ਗਿਣਤੀ ਹੁਣ 960 ਤਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 2 ਹੋਰ ਮੌਤਾਂ ਹੋ ਗਈਆਂ ਹਨ। ਇਕ ਮੌਤ ਸਦਰਨ ਵਾਲੇ ਪਾਸੇ ਅਤੇ ਇਕ ਵਲਿੰਗਟਨ ਦੇ ਕੈਪੀਟਲ ਐਂਡ ਕੋਸਟ ਜ਼ਿਲ੍ਹਾ ਸਿਹਤ ਬੋਰਡ ਅਧੀਨ ਹੋਈ ਹੈ। ਇਨ੍ਹਾਂ ਵਿਚ ਇਕ ਔਰਤ ਅਤੇ ਇਕ ਮਰਦ ਸੀ, ਜੋ 70 ਸਾਲ ਦੀ ਉਮਰ ਤੋਂ ਉਪਰ ਸਨ। ਇਨ੍ਹਾਂ ਦੀ ਮੌਤ ਤੋਂ ਬਾਅਦ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 117 ਹੋ ਗਈ ਹੈ। 23 ਲੋਕ ਨਾਰਥਲੈਂਡ ਹਸਪਤਾਲ, 187 ਨਾਰਥਸ਼ੋਰ, 245 ਮਿਡਲਮੋਰ, 200 ਔਕਲੈਂਡ, 77 ਵਾਇਕਾਟੋ, 35 ਬੇਅ ਆਫ਼ ਪਲੈਂਟੀ, 9 ਲੇਕਸ, 23 ਹਾਕਸਬੇਅ, 14 ਟਾਰਾਨਾਕੀ ਤੇ ਬਾਕੀ ਕੁਝ ਹੋਰ ਥਾਵਾਂ ’ਤੇ ਹਨ। 22 ਲੋਕ ਇਸ ਵੇਲੇ ਆਈ. ਸੀ. ਯੂ. ਦੇ ਵਿਚ ਭਰਤੀ ਹਨ। ਕੁੱਲ 300 ਆਈ. ਸੀ. ਯੂ. ਬੈਡ ਇਸ ਵੇਲੇ ਦੇਸ਼ ਵਿਚ ਹਨ ਅਤੇ 60 ਫ਼ੀ ਸਦੀ ਤਕ ਉਹ ਇਸ ਵੇਲੇ ਭਰੇ ਹੋਏ ਹਨ।