ਹੱਕੀ ਮੰਗਾਂ ਸਬੰਧੀ CM ਭਗਵੰਤ ਮਾਨ ਨੂੰ ਮਿਲਿਆ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀਆਂ ਦਾ ਵਫ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵਲੋਂ ਪਹਿਲੀ ਕੈਬਿਨੇਟ 'ਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ, ਕੱਚੇ ਅਧਿਆਪਕਾ ਦੇ ਨਾਲ ਦਫ਼ਤਰੀ ਮੁਲਾਜ਼ਮ ਵੀ ਕੀਤੇ ਜਾਣਗੇ ਪੱਕੇ

A delegation of Sarva Shiksha Abhiyan office bearers met CM Bhagwant Mann regarding their legitimate demands

ਚੰਡੀਗੜ੍ਹ : ਲੰਮੇ ਸਮੇਂ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ ਦਾ ਵਫ਼ਦ  ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ।ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਸ਼ੋਬਿਤ  ਭਗਤ, ਆਸ਼ੀਸ਼ ਜੁਲਾਹਾ, ਗਗਨਦੀਪ ਸ਼ਰਮਾ, ਵਿਸ਼ਾਲ ਮਹਾਜਨ, ਸੁਖਰਾਜ, ਰਵੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਗਿਆ ਅਤੇ ਉਹਨਾਂ ਦੀ ਸਰਕਾਰ  ਬਣਨ 'ਤੇ ਵਧਾਈ ਦਿਤੀ ਗਈ ਅਤੇ ਆਪਣੀ  ਲੰਮੇ  ਸਮੇਂ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ  ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ।

ਜਿਸ 'ਤੇ  ਉਹਨਾਂ ਵਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਤੁਹਾਡੀ  ਆਪਣੀ ਸਰਕਾਰ ਹੈ ਤੁਹਾਨੂੰ ਜਲਦ ਹੀ ਪਹਿਲੀ  ਕੈਬਿਨੇਟ ਵਿੱਚ ਰੈਗੂਲਰ ਕੀਤਾ ਜਾਵੇਗਾ। ਇਸ 'ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਪਿਛਲੀ ਸਰਕਾਰਾਂ ਨੇ ਪਹਿਲਾਂ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ। ਸਾਡੇ  ਨਾਲ ਹੀ ਕੰਮ ਕਰਦੇ  8886 ਅਧਿਆਪਕਾ ਨੂੰ ਰੈਗੂਲਰ ਕਰ ਦਿੱਤਾ ਗਿਆ ਪਰ ਦਫ਼ਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ  ਕੀਤਾ ਗਿਆ !

ਸਰਵ ਸਿੱਖਿਆਅਭਿਆਨ /ਮਿਡ ਡੇ  ਮੀਲ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ  2019 ਵਿੱਚ  ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ  ਜਿਸ ਦਾ ਕੋਈ ਵਿੱਤੀ ਬੋਝ ਵੀ ਸਰਕਾਰ ਤੇ ਨਹੀਂ ਪੈਂਦਾ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਜਿਸ  'ਤੇ ਮੁੱਖ  ਮੰਤਰੀ ਭਗਵੰਤ ਮਾਨ ਵਲੋਂ  ਪੂਰਾ  ਭਰੋਸਾ  ਦਿੱਤਾ  ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।