ਚੀਨ ਦੀ ਕੁੜੀ ਦਾ ਭਾਰਤ ਦੇ ਮੁੰਡੇ ਨਾਲ ਸਿੱਖ ਰਹੁਰੀਤਾਂ ਅਨੁਸਾਰ ਹੋਇਆ ਵਿਆਹ

ਏਜੰਸੀ

ਖ਼ਬਰਾਂ, ਪੰਜਾਬ

ਚੀਨ ਦੀ ਕੁੜੀ ਦਾ ਭਾਰਤ ਦੇ ਮੁੰਡੇ ਨਾਲ ਸਿੱਖ ਰਹੁਰੀਤਾਂ ਅਨੁਸਾਰ ਹੋਇਆ ਵਿਆਹ

image

ਚੰਡੀਗੜ੍ਹ, 15 ਮਾਰਚ (ਸਸਸ): ਚੀਨ ਦੀ ਇਕ ਕੁੜੀ ਵਲੋਂ ਭਾਰਤੀ ਮੁੰਡੇ ਨਾਲ ਸਿੱਖ ਰਹੁਰੀਤਾਂ ਅਨੁਸਾਰ ਵਿਆਹ ਕਰਵਾ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵਿਆਹ ਚੰਡੀਗੜ੍ਹ ਦੇ ਗੁਰਦਵਾਰਾ ਸ਼ਾਹਪੁਰ ਸੈਕਟਰ 38 ਵਿਖੇ ਹੋਇਆ। ਜ਼ਿਕਰਯੋਗ ਗੱਲ ਹੈ ਕਿ ਵਿਆਹ ਦੇ ਬੰਧਨ ਵਿਚ ਬੱਝਣ ਵਾਲਾ ਮੁੰਡਾ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ। ਚੀਨ ਦੀ ਕੁੜੀ ਜੋ ਕੋਰੋਨਾ ਮਹਾਂਮਾਰੀ ਦੇ ਚਲਦੇ ਇਧਰ ਆਈ ਸੀ ਅਤੇ  ਮੁੰਡੇ ਦੇ ਪ੍ਰਵਾਰ ਵਿਚ ਹੀ ਰਹਿ ਰਹੀ ਸੀ। ਚੀਨ ਦੀ ਕੁੜੀ ਝਾਣ ਕਿੰਗਹੂਈ ਚੀਨ ਦੇ ਜੀਵਾ ਜੀਜਾਂਗ ਦੀ ਰਹਿਣ ਵਾਲੀ ਹੈ ਜਿਸ ਦਾ ਅਨੰਦ ਕਾਰਜ ਪੂਰੀਆਂ ਸਿੱਖ ਰਹੁਰੀਤਾਂ ਮੁਤਾਬਕ ਰਘੁਬੀਰ ਲਾਲ ਨਾਲ ਹੋਇਆ।