ਗਹਿਲੋਤ ਨੇ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕਰਨ ਲਈ ਕਪਿਲ ਸਿੱਬਲ 'ਤੇ ਨਿਸ਼ਾਨਾ ਸਾਧਿਆ

ਏਜੰਸੀ

ਖ਼ਬਰਾਂ, ਪੰਜਾਬ

ਗਹਿਲੋਤ ਨੇ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕਰਨ ਲਈ ਕਪਿਲ ਸਿੱਬਲ 'ਤੇ ਨਿਸ਼ਾਨਾ ਸਾਧਿਆ

image


ਜੇਪੁਰ, 15 ਮਾਰਚ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੰਗਲਵਾਰ ਨੂੰ  ਕਾਂਗਰਸ ਆਗੂ ਕਪਿਲ ਸਿੱਬਲ 'ਤੇ ਪਾਰਟੀ ਹਾਈ ਕਮਾਨ ਦੀ ਅਲੋਚਨਾ ਕਰਨ ਨੂੰ  ਲੈ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਪਾਰਟੀ ਹੁਣ ਚੋਣ ਹਾਰ ਰਹੀ ਹੈ ਤਾਂ ਅਜਿਹੇ ਸਮੇਂ 'ਚ ਆਗੂਆਂ ਨੂੰ  ਇਕਜੁਟ ਹੋਣਾ ਚਾਹੀਦੈ |'' ਗਹਿਲੋਤ ਨੇ ਮੰਗਲਵਾਰ ਨੂੰ  ਕਿਹਾ, ''ਇਹ ਬਿਆਨ ਮੰਦਭਾਗਾ ਹੈ | ਅਜਿਹੇ ਸਮੇਂ 'ਚ ਜਦੋਂ ਪਾਰਟੀ ਚੋਣ ਹਾਰ ਰਹੀ ਹੈ ਤਾਂ ਆਗੂਆਂ ਨੂੰ  ਇਕਜੁਟ ਹੋਣਾ ਚਾਹੀਦੈ |'' ਗਹਿਲੋਤ ਨੇ ਕਿਹਾ ਕਿ ਕਾਂਗਰਸ ਇਕਲੌਤੀ ਅਜਿਹੀ ਪਾਰਟੀ ਹੈ ਜੋ ਭਾਜਪਾ ਨਾਲ ਲੜ ਸਕਦੀ ਹੈ | ਰਾਹੁਲ ਗਾਂਧੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਨਿਸ਼ਾਨੇ 'ਤੇ ਲੈ ਰਹੇ ਹਨ | ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ,''ਦੇਸ਼ ਵਿਚ ਸਿਰਫ਼ ਦੋ ਵਿਅਕਤੀ ਹੀ ਸ਼ਾਸਨ ਕਰ ਰਹੇ ਹਨ ਅਤੇ ਉਨ੍ਹਾਂ ਦਾ ਦਿ੍ਸ਼ਟੀਕੋਣ 'ਬਹੁਤ ਖ਼ਤਰਨਾਕ' ਹੈ |'' ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਕਾਂਗਰਸ ਪਾਰਟੀ ਨੂੰ  ਮਜ਼ਬੂਤ ਕਰਨ ਦੀ ਲੋੜ ਹੈ |          (ਏਜੰਸੀ)