ਸਿਖਿਆ ਬੋਰਡ ਸਾਹਮਣੇ ਲੱਗੇ ਧਰਨੇ ਦੇ 37ਵੇਂ ਦਿਨ ਹੋਇਆ ਵਿਸ਼ਾਲ ਇਕੱਠ
ਸਿਖਿਆ ਬੋਰਡ ਸਾਹਮਣੇ ਲੱਗੇ ਧਰਨੇ ਦੇ 37ਵੇਂ ਦਿਨ ਹੋਇਆ ਵਿਸ਼ਾਲ ਇਕੱਠ
ਐਸ.ਏ.ਐਸ. ਨਗਰ, 15 ਮਾਰਚ (ਸੁਖਦੀਪ ਸਿੰਘ ਸੋਈਾ): ਸਿੱਖ ਇਤਿਹਾਸ ਪ੍ਰਤੀ ਕਿਤਾਬਾਂ ਵਿਚ ਪਰੋਸੇ ਜਾ ਰਹੇ ਕੂੜ ਕਬਾੜ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨ ਹਿਤ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਲੱਗਾ ਰੋਸ ਧਰਨਾ ਪੂਰੇ ਜੋਸ਼ ਖਰੋਸ਼ ਨਾਲ ਚਲ ਰਿਹਾ ਹੈ | ਕੂੜ ਦਾ ਪ੍ਰਚਾਰ ਕਰਨ ਵਾਲੀਆਂ ਅਜਿਹੀਆਂ ਸੱਭ ਕਿਤਾਬਾਂ 'ਤੇ ਪਾਬੰਦੀ ਲਾ ਕੇ ਦੋਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਅਤੇ ਇਤਿਹਾਸ ਦਾ ਅਸਲ ਸੱਚ ਪ੍ਰਗਟਾਉਣ ਵਾਲੀਆਂ ਕਿਤਾਬਾਂ ਇਤਿਹਾਸ ਦੇ ਵਿਦਿਆਰਥੀਆਂ ਨੂੰ ਮੁਹਈਆ ਕਰਵਾਉਣ ਹਿਤ ਲੱਗੇ ਰੋਸ ਧਰਨੇ ਨੂੰ ਹੋਰ ਭਖਾਉਣ ਲਈ ਹੋਏ ਅੱਜ ਦੇ ਵਿਸ਼ਾਲ ਇਕੱਠ ਵਿਚ ਜੈ ਭਗਵਾਨ ਸਿੰਘ ਕੈਥਲ, ਲੇਖਕ ਇੰਦਰਜੀਤ ਸਿੰਘ ਵਾਸੂ, ਪ੍ਰਧਾਨ ਨਸੀਬ ਸਿੰਘ ਸਾਂਘਣਾ, ਗਿਆਨੀ ਕੇਵਲ ਸਿੰਘ, ਡਾਕਟਰ ਦਰਸ਼ਨ ਪਾਲ, ਜਗਜੀਤ ਸਿੰਘ ਡੱਲੇਵਾਲ, ਬੀਬੀ ਪਾਲ ਕੌਰ, ਗੁਲਜਿੰਦਰ ਕੌਰ, ਮਲਕੀਤ ਸਿੰਘ ਆਦਿ ਕਿਸਾਨ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਸੰਬੋਧਨ ਕੀਤਾ |
ਅੱਜ ਦਾ ਇਹ ਇਕੱਠ ਨਵੀਂ ਬਣ ਰਹੀ ਸਰਕਾਰ ਜੋ ਕਲ ਨੂੰ ਸਹੁੰ ਚੁਕ ਰਹੀ ਹੈ ਤੋਂ ਮੰਗ ਕਰਦਾ ਹੈ ਕਿ 10+2 ਦੇ ਬੱਚਿਆਂ ਨੂੰ ਸਕੂਲਾਂ ਵਿਚ ਪੰਜਾਬ ਦਾ ਇਤਿਹਾਸ (ਹਿਸਟਰੀ ਆਫ਼ ਪੰਜਾਬ) ਪੜ੍ਹਾਉਣ ਵਾਸਤੇ ਵੱਖ-ਵੱਖ ਨਿਜੀ ਲੇਖਕਾਂ ਵਲੋਂ ਲਿਖੀਆਂ ਕਿਤਾਬਾਂ ਨੂੰ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪ੍ਰਵਾਨਗੀ ਦੇ ਕੇ ਜੋ ਕਰੀਬ 25 ਸਾਲਾਂ ਤੋਂ ਪੜ੍ਹਾਈਆਂ ਜਾ ਰਹੀਆਂ ਹਨ |
ਇਨ੍ਹਾਂ ਕਿਤਾਬਾਂ ਵਿਚ ਗੁਰ ਇਤਿਹਾਸ, ਸਿੰਘ ਸ਼ਹੀਦਾਂ ਅਤੇ ਪੰਜਾਬ ਦੇ ਇਤਿਹਾਸ ਬਹੁਤ ਹੀ ਤੋੜ ਮਰੋੜ ਕੇ ਪੜ੍ਹਾਇਆ ਜਾ ਰਿਹਾ ਹੈ | ਇਨ੍ਹਾਂ ਸਮੂਹ ਲੇਖਕਾਂ ਜਿਵੇਂ ਪ੍ਰੋ. ਐਸ ਐਸ ਮਾਨ ਵਲੋੋਂ ਲਿਖੀ ਕਿਤਾਬ ਦੀ ਇੰਦਰਪਾਲ ਸਿੰਘ ਮਲਹੋਤਰਾ ਨੇ 5 ਮਾਰਚ 2022 ਨੂੰ ਅਪਣੀ ਰਿਪੋਰਟ ਚੇਅਰਮੈਨ ਪੰਜਾਬ ਸਕੂਲ ਸਿਖਿਆ ਬੋਰਡ ਰਾਹੀਂ ਸੈਕਟਰੀ ਪੰਜਾਬ ਸਰਕਾਰ ਦੇ ਟੇਬਲ 'ਤੇ ਪਹੁੰਚਾ ਦਿਤੀ ਹੈ | ਸੋ ਇਸ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਅਤੇ ਸਮੂਹ ਦੋਸ਼ੀਆਂ ਵਿਰੁਧ ਪੁਲਿਸ ਪਰਚੇ ਕੀਤੇ ਜਾਣ | ਬਾਕੀ ਕਿਤਾਬਾਂ ਦੇ ਲੇਖਕਾਂ ਜਿਵੇਂ ਪ੍ਰੋ. ਮਨਜੀਤ ਸਿੰਘ ਸੋਢੀ, ਏ ਸੀ ਅਰੋੜਾ ਅਤੇ ਲੇਖਿਕਾ ਐਮ ਪਾਉਲ ਆਦਿ ਵਲੋੋਂ ਲਿਖੀਆਂ ਇਤਿਹਾਸ ਦੀਆਂ ਕਿਤਾਬਾਂ ਦੀ ਪੜਤਾਲ ਕਰਵਾ ਕੇ ਸਮੂਹ ਦੋਸ਼ੀਆਂ ਲੇਖਕਾਂ, ਰੀਵਿਊ ਕਮੇਟੀਆਂ, ਆਕਦਮਿਕ ਕਮੇਟੀਆਂ, ਵਾਇਸ ਚੇਅਰਮੈਨ, ਚੇਅਰਮੈਨ ਸੈਕਟਰੀ ਅਤੇ ਸਮੇਤ ਸਮੇਂ ਸਮੇਂ ਦੇ ਸਿਖਿਆ ਮੰਤਰੀਆਂ ਵਿਰੁਧ ਪੁਲਿਸ ਪਰਚੇ ਦਰਜ ਕਰਵਾ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇ ਕੇ ਜੇਲ ਵਿਚ ਬੰਦ ਕੀਤਾ ਜਾਵੇ |
ਉਕਤ ਲਿਖੇ ਲੇਖਕਾਂ ਦੀਆਂ ਕਿਤਾਬਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਵਾ ਕੇ ਜਿਥੇ ਜਿਥੇ ਵੀ ਇਹ ਕਿਤਾਬਾਂ ਪਈਆਂ ਹਨ | ਉਨ੍ਹਾਂ ਨੂੰ ਮੰਗਵਾ ਕੇ ਸਾਰੀਆਂ ਕਿਤਾਬਾਂ ਜ਼ਬਤ ਕੀਤੀਆਂ ਜਾਣ ਤਾਕਿ ਅੱਗੇ ਕਿਸੇ ਵੀ ਸਕੂਲ ਵਲੋਂ ਇਸ ਤਰ੍ਹਾਂ ਦੀਆਂ ਕਿਤਾਬਾਂ ਬੱਚਿਆਂ ਨੂੰ ਨਾ ਪੜ੍ਹਾਈਆਂ ਜਾ ਸਕਣ |
ਨਵੇਂ ਵਿਦਿਅਕ ਸਾਲ 2022 'ਚ ਪੰਜਾਬ ਦੇ ਸਕੂਲਾਂ 'ਚ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੰਜਾਬ ਦਾ ਸ਼ੁਧ ਇਤਿਹਾਸ ਲਿਖ ਕੇ ਪੜ੍ਹਾਉਣ ਵਾਸਤੇ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ | ਸਹੀ ਇਤਿਹਾਸ ਲਿਖਵਾਉਣ ਲਈ ਜੇਕਰ ਪੰਜਾਬ ਸਰਕਾਰ ਅਤੇ ਸਕੂਲ ਸਿਖਿਆ ਬੋਰਡ ਚਾਹੇ ਤਾਂ ਅਸੀ ਅਕਾਦਮਿਕ ਤੇ ਪੰਜਾਬ ਦੇ ਇਤਿਹਾਸ ਦੇ ਵਿਦਵਾਨ ਦੀ ਮਦਦ ਦੇਣ ਲਈ ਤਿਆਰ ਹੈ |
ਅੱਜ ਦਾ ਇਹ ਇਕੱਠ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਰਾਹੀਂ ਪੂਰੇ ਭਾਰਤ ਦੇ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਅਤੇ ਲੇਖਕਾਂ ਵਲੋਂ ਹਰ ਕਿਸਮ ਦੀਆਂ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਆਦਿ ਦੇ ਆਰਟੀਕਲ ਲਿਖਣ ਸਮੇਂ ਇਹ ਧਿਆਨ ਰੱਖਣ ਦੀਆਂ ਇਹ ਹਦਾਇਤਾਂ ਕੀਤੀਆਂ ਜਾਣ ਕਿ ਹਰ ਲੇਖਕ ਗੁਰ ਇਤਿਹਾਸ, ਸ਼ਹੀਦ ਸਿੰਘਾਂ ਦੇ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਨੂੰ ਲਿਖਣ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਣ ਕਿ ਉਨ੍ਹਾਂ ਦੀਆਂ ਲਿਖਤਾਂ/ਕਿਤਾਬਾਂ ਸਿੱਖ ਭਾਵਨਾਵਾਂ ਨੂੰ ਕਿਸੇ ਵੀ ਰੂਪ ਵਿਚ ਵੀ ਠੇਸ ਨਾ ਪਹੁੰਚਾਉਣ | ਨਾਨਕ ਲੇਵਾ ਸੰਗਤਾਂ ਨੂੰ ਸਾਜ਼ਸ਼ ਅਧੀਨ ਇਹ ਛੇੜਖ਼ਾਨੀ ਅਸਿਹ ਹੈ |
ਅੱਜ ਦੇ ਰੋਸ ਧਰਨੇ ਵਿਚ ਡਾਕਟਰ ਗੁਰਪ੍ਰੀਤ ਸਿੰਘ,ਪ੍ਰਧਾਨ ਗੁਰਨਾਮ ਸਿੰਘ ਸਿਧੂ, ਮਾਸਟਰ ਲਖਵਿੰਦਰ ਸਿੰਘ ਰਈਆ ਅੰਮਿ੍ਤਸਰ, ਗੁਰਮੀਤ ਸਿੰਘ , ਸਵਰਨ ਸਿੰਘ ਹਰਿਆਣਾ), ਜਸਵਿੰਦਰ ਸਿੰਘ ਮਲੇਰਕੋਟਲਾ, ਸੋਹਣ ਸਿੰਘ, ਰੁਪਿੰਦਰ ਕੌਰ ਕੈਨੇਡਾ, ਸਤਿਬੀਰ ਸਿੰਘ, ਜਸਵੰਤ ਸਿੰਘ, ਰਜਿੰਦਰ ਸਿੰਘ ਬੈਨੀਪਾਲ ਰਾਜੇਸ਼ ਕੁਮਾਰ ਸ਼ਰਨਦੀਪ ਕੌਰ ਨਵਾਂਸ਼ਹਿਰ, ਹਰਮਿੰਦਰ ਸਿੰਘ ਖੁਮਾਣੋ, ਬਾਬਾ ਮਹਾਂ ਸਿੰਘ, ਅਵਤਾਰ ਸਿੰਘ ਕੋਰੀਵਾਲਾ ਡਾਕਟਰ ਬਲਰਾਜ ਸਿੰਘ ਲਕਸ਼ਰੀ ਨੰਗਲ ਆਦਿ ਨੇ ਸ਼ਮੂਲੀਅਤ ਕੀਤੀ |
photos 15-4