'ਜਥੇਦਾਰ' ਵਲਾੋ ਜਾਰੀ ਕੀਤਾ ਗਿਆ ਕੈਲੰਡਰ ਬਿਕਰਮੀ ਸੀ ਨਾ ਕਿ ਨਾਨਕਸ਼ਾਹੀ : ਚੀਮਾ

ਏਜੰਸੀ

ਖ਼ਬਰਾਂ, ਪੰਜਾਬ

'ਜਥੇਦਾਰ' ਵਲਾੋ ਜਾਰੀ ਕੀਤਾ ਗਿਆ ਕੈਲੰਡਰ ਬਿਕਰਮੀ ਸੀ ਨਾ ਕਿ ਨਾਨਕਸ਼ਾਹੀ : ਚੀਮਾ

image

ਅੰਮਿ੍ਤਸਰ, 15 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ ਪੰਥ ਪ੍ਰਵਾਨਤ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 554 ਜਾਰੀ ਕੀਤਾ ਗਿਆ | ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਉਨ੍ਹਾਂ ਵਲੋਂ ਜਾਰੀ ਕੀਤਾ ਗਿਆ ਕੈਲੰਡਰ ਮੂਲ ਨਾਨਕਸਾਹੀ ਕੈਲੰਡਰ ਹੈ ਜੋ 2003 ਵਿਚ ਸ਼੍ਰੋਮਣੀ ਕਮੇਟੀ ਦੇ ਇਜਲਾਸ ਦੀ ਪ੍ਰਵਾਨਗੀ ਨਾਲ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਕੀਤਾ ਸੀ ਅਤੇ ਜਿਸ ਨੂੰ  2010 ਵਿਚ ਅਕਾਲੀ ਬਾਦਲ ਦਲ ਨੇ ਸੰਤ ਸਮਾਜ ਦੇ ਪ੍ਰਭਾਵ ਹੇਠ ਚਲਾਕੀ ਨਾਲ ਮੁੜ ਬਿਕਰਮੀ ਕੈਲੰਡਰ ਵਿਚ ਬਦਲ ਦਿਤਾ ਸੀ |
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਵਲੋਂ ਛਾਪੇ ਜਿਸ ਕੈਲੰਡਰ ਨੂੰ  ਜਾਰੀ ਕੀਤਾ ਗਿਆ ਹੈ ਉਹ ਅਸਲ ਵਿਚ ਬਿਕਰਮੀ ਹੈ, ਨਾਨਕਸ਼ਾਹੀ ਤਾਂ ਕੇਵਲ ਨਾਮ ਦਾ ਹੀ ਹੈ |  2003 ਵਿਚ ਜਾਰੀ ਮੂਲ ਨਾਨਾਕਸ਼ਾਹੀ ਕੈਲੰਡਰ ਨੂੰ  2010 ਵਿਚ ਸੋਧਾਂ ਦੇ ਨਾਂ ਹੇਠ ਮਿਲਗੋਭਾ ਬਣਾਇਆ ਗਿਆ ਅਤੇ 2015 ਵਿਚ ਮੁੜ ਬਿਕਰਮੀ ਬਣਾ ਦਿਤਾ ਗਿਆ | ਪਿਛਲ਼ੇ ਸੱਤ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਬਿਕਰਮੀ ਕੈਲੰਡਰ 'ਨਾਨਕਸ਼ਾਹੀ' ਦੇ ਨਾਂ ਹੇਠ ਛਾਪ ਕੇ ਵੰਡ ਰਹੀ ਹੈ, ਜੋ ਸਿੱਖ ਸੰਗਤਾਂ ਨਾਲ ਧੋਖਾ ਹੈ | ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਪਛਾਣ ਦਾ ਪ੍ਰਤੀਕ ਹੈ ਅਤੇ ਬਿਕਰਮੀ ਵਲ ਮੁੜਨ ਨਾਲ ਕੌਮ ਵਿਚ ਭੰਬਲਭੂਸਾ ਅਤੇ ਦੁਬਿਧਾ ਪੈਦਾ ਹੋਈ ਹੈ | ਉਨ੍ਹਾਂ ਕੈਲੰਡਰ ਵਿਵਾਦ ਨੂੰ  ਸੁਲਝਾਉਣ ਅਤੇ ਕੈਲੰਡਰ ਕਾਰਨ ਕੌਮ ਅੰਦਰ ਪਈਆਂ ਵੰਡੀਆਂ ਨੂੰ  ਖ਼ਤਮ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦੇ ਨਾਮ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ  ਮੈਮੋਰੰਡਮ ਅਤੇ ਕੈਲੰਡਰ ਦੀ ਕਾਪੀ ਸੌਂਪੀ |
    
ਕੈਪਸ਼ਨ-ਏ ਐਸ ਆਰ ਬਹੋੜੂ—15—3—ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਹੋੋਏ ਹਰਪਾਲ ਸਿੰਘ ਚੀਮਾ ਤੇ ਹੋ