ਲਾਰੈਂਸ ਦੀ ਇੰਟਰਵਿਊ ਨੂੰ ਲੈ ਕੇ ਬਲਕੌਰ ਸਿੰਘ ਬਿਆਨ, ਕਿਹਾ - ਇਸ ਪਿੱਛੇ ਕੋਈ ਡੂੰਘੀ ਸਾਜ਼ਿਸ਼ 

ਏਜੰਸੀ

ਖ਼ਬਰਾਂ, ਪੰਜਾਬ

ਇਸ ਦੇ ਪਿੱਛੇ ਕਾਰਨ ਇਹ ਹੈ ਕਿ ਬਰਸੀ 'ਤੇ ਘੱਟ ਤੋਂ ਘੱਟ ਲੋਕ ਪਹੁੰਚਣ। 

Balkaur Singh

 

ਚੰਡੀਗੜ੍ਹ - ਪੰਜਾਬ ਦੀ ਜੇਲ੍ਹ 'ਚੋਂ ਗੈਂਗਸਟਰ ਲਾਰੈਂਸ ਦੀ ਇੰਟਰਵਿਊ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ। ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਇੰਟਰਵਿਊ ਲੈਣ ਦਾ ਮਕਸਦ ਸਿੱਧੂ ਮੂਸੇਵਾਲਾ ਨੂੰ ਬਰਸੀ ਤੋਂ ਪਹਿਲਾਂ ਬਦਨਾਮ ਕਰਨਾ ਹੈ। ਪਰ ਇਸ ਵਿਚ ਲਾਰੈਂਸ ਦਾ ਕੋਈ ਕਸੂਰ ਨਜ਼ਰ ਨਹੀਂ ਆਉਂਦਾ ਕਿਉਂਕਿ ਸ਼ਾਇਧ ਉਸ ਨੂੰ ਵੀ ਵਰਤਿਆ ਜਾ ਰਿਹਾ ਹੈ। 

ਬਲਕੌਰ ਸਿੰਘ ਨੇ ਕਿਹਾ ਕਿ ਇਹ ਇੰਟਰਵਿਊ ਜ਼ਬਰਦਸਤੀ ਕਰਵਾਈ ਗਈ ਸੀ। ਇਸ ਵਿਚ ਲਾਰੈਂਸ ਦੀ ਗਲਤੀ ਨਹੀਂ ਹੈ ਇਹ ਇੰਟਰਵਿਊ ਉਸ ਤੋਂ ਕਰਵਾਇਆ ਗਿਆ ਹੈ। ਲਾਰੈਂਸ ਉਹੀ ਬੋਲ ਰਿਹਾ ਹੈ ਜੋ ਉਸ ਤੋਂ ਬੁਲਵਾਇਆ ਜਾ ਰਿਹਾ ਹੈ। ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਕੌਰ ਸਿੰਘ ਦਾ ਕਹਿਣਾ ਹੈ ਕਿ 19 ਮਾਰਚ ਨੂੰ ਸਿੱਧੂ ਦੀ ਬਰਸੀ ਹੈ, ਇਸ ਲਈ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਬਰਸੀ 'ਤੇ ਘੱਟ ਤੋਂ ਘੱਟ ਲੋਕ ਪਹੁੰਚਣ। 

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਲਾਰੈਂਸ ਦੀ ਇੰਟਰਵਿਊ ਦੇਖ ਕੇ ਦੁਖੀ ਹੋਏ ਹਨ। ਐਚਡੀ (ਹਾਈ ਡੈਫੀਨੇਸ਼ਨ) ਕੁਆਲਿਟੀ ਇੰਟਰਵਿਊ ਜੇਲ੍ਹ ਦੀ ਕਿਸੇ ਮਦਦ ਤੋਂ ਬਿਨਾਂ ਨਹੀਂ ਹੋ ਸਕਦੀ। ਜੇਕਰ ਇਹ ਇੰਟਰਵਿਊ ਸਕਾਈਪ ਜਾਂ ਕਿਸੇ ਮੋਬਾਈਲ ਐਪ ਰਾਹੀਂ ਕੀਤੀ ਜਾਂਦੀ ਤਾਂ ਇਸ ਦੀ ਕੁਆਲਿਟੀ ਐੱਚ.ਡੀ. ਨਹੀਂ ਹੁੰਦੀ। ਇਸ ਨੂੰ ਕੈਮਰੇ ਤੇ ਸਕਰੀਨਾਂ ਲਗਾ ਕੇ ਕੀਤਾ ਗਿਆ ਹੈ।
ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਨੂੰ 10 ਮਹੀਨੇ ਹੋ ਗਏ ਹਨ ਪਰ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹੁਣ ਤੱਕ ਸਿਰਫ਼ ਹਮਲਾਵਰ ਹੀ ਫੜੇ ਗਏ ਹਨ। ਇਸ ਸਾਰੀ ਸਾਜ਼ਿਸ਼ ਨੂੰ ਰਚਣ ਵਾਲੇ ਜਾਂ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਲੋਕਾਂ ਤੱਕ ਪੁਲਿਸ ਨਹੀਂ ਪਹੁੰਚ ਸਕੀ।