Aman Skoda News: ਮਹਾਠੱਗ ਅਮਨ ਸਕੌਡਾ ਵਾਰਾਣਸੀ ਤੋਂ ਗ੍ਰਿਫਤਾਰ, 100 ਕਰੋੜ ਦੀ ਠੱਗੀ ਦਾ ਮੁਲਜ਼ਮ ਹੈ ਅਮਨ ਸਕੌਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Aman Skoda News: ਪੰਜਾਬ ਭਰ ਦੇ ਥਾਣਿਆਂ ਵਿਚ 34 ਮਾਮਲੇ ਨੇ ਦਰਜ

Mahathug Aman Skoda arrested from Varanasi news in punjabi

Mahathug Aman Skoda arrested from Varanasi news in punjabi : ਪੰਜਾਬ ਪੁਲਿਸ 'ਚ ਭਰਤੀ ਦੇ ਨਾਂ 'ਤੇ ਧੋਖਾਦੇਹੀ ਕਰਨ ਵਾਲੇ ਅਮਨਦੀਪ ਕੰਬੋਜ ਉਰਫ ਅਮਨ ਸਕੌਡਾ ਨੂੰ ਫਾਜ਼ਿਲਕਾ ਪੁਲਿਸ ਨੇ ਬਨਾਰਸ ਤੋਂ ਗ੍ਰਿਫਤਾਰ ਕੀਤਾ ਹੈ। ਉਸ 'ਤੇ 2 ਲੱਖ ਰੁਪਏ ਦਾ ਇਨਾਮ ਸੀ। ਇੰਨਾ ਹੀ ਨਹੀਂ ਉਸਦੇ ਖਿਲਾਫ 33 ਤੋਂ ਵੱਧ ਮਾਮਲੇ ਦਰਜ ਹਨ ਅਤੇ ਇਹ ਉਸ ਦੀ ਪਹਿਲੀ ਗ੍ਰਿਫਤਾਰੀ ਹੈ। ਸ਼ੁੱਕਰਵਾਰ ਦੁਪਹਿਰ ਨੂੰ ਪੁਲਿਸ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਕੇ ਪੰਜਾਬ ਲਈ ਰਵਾਨਾ ਹੋ ਗਈ।

ਸਥਾਨਕ ਅਦਾਲਤ ਵਿੱਚ ਰਿਮਾਂਡ ਦੌਰਾਨ ਪੰਜਾਬ ਪੁਲਿਸ ਨੇ ਦੱਸਿਆ ਕਿ ਉਸ ਖ਼ਿਲਾਫ਼ ਪੰਜਾਬ ਭਰ ਦੇ ਵੱਖ-ਵੱਖ ਥਾਣਿਆਂ ਵਿੱਚ ਧੋਖਾਧੜੀ ਦੇ ਕਰੀਬ 33 ਕੇਸ ਦਰਜ ਹਨ। ਧੋਖਾਧੜੀ ਦੇ ਮਾਮਲੇ ਵਿੱਚ ਇਹ ਉਸ ਦੀ ਪਹਿਲੀ ਗ੍ਰਿਫਤਾਰੀ ਹੈ। ਪੁੱਛਗਿੱਛ ਤੋਂ ਬਾਅਦ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ। ਅਮਨ ਸਕੌਡਾ ਨੂੰ ਰਵਿੰਦਰਪੁਰੀ, ਵਾਰਾਣਸੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਵੀਰਵਾਰ ਰਾਤ ਬਨਾਰਸ ਦੇ ਰਵਿੰਦਰਪੁਰੀ ਕਾਲੋਨੀ 'ਚ ਇਕ ਘਰ 'ਚ ਛਾਪਾ ਮਾਰਿਆ ਸੀ। ਧੋਖਾਧੜੀ ਦੇ ਕਈ ਮਾਮਲਿਆਂ 'ਚ ਲੋੜੀਂਦਾ ਅਮਨ ਸਕੌਡਾ ਕਰੀਬ 20 ਦਿਨਾਂ ਤੋਂ ਇਸ ਘਰ 'ਚ ਲੁਕਿਆ ਹੋਇਆ ਸੀ। ਅਮਨ ਸਕੌਡਾ ਦੀ ਪਿਛਲੇ ਇੱਕ ਸਾਲ ਤੋਂ ਪੁਲਿਸ ਵੱਲੋਂ ਤਲਾਸ਼ ਜਾਰੀ ਸੀ। ਸਕੌਡਾ ਗ੍ਰਿਫਤਾਰੀ ਤੋਂ ਬਚਣ ਵਿਚ ਸਫਲ ਰਿਹਾ। ਉਸ ਨੇ ਚਲਾਕੀ ਨਾਲ ਰਵਾਇਤੀ ਮੋਬਾਈਲ ਨੈੱਟਵਰਕ ਦੀ ਬਜਾਏ ਵੀਪੀਐਨ (ਵਰਚੁਅਲ ਪ੍ਰਾਈਵੇਟ ਨੈੱਟਵਰਕ) ਦੀ ਵਰਤੋਂ ਕੀਤੀ ।ਹਾਲ ਹੀ ਦੇ ਘਟਨਾਕ੍ਰਮ ਤੋਂ ਬਾਅਦ ਫਾਜ਼ਿਲਕਾ ਪੁਲਿਸ ਨੂੰ ਠੋਸ ਸਬੂਤ ਮਿਲੇ ਹਨ। ਜਿਸ ਤੋਂ ਪਤਾ ਲੱਗਾ ਕਿ ਸਕੌਡਾ ਨੇ ਵਾਰਾਣਸੀ 'ਚ ਡੇਰਾ ਲਾਇਆ ਹੋਇਆ ਹੈ।

ਇਹ ਵੀ ਪੜ੍ਹੋ: Justin Trudeau News: ਹਰ ਰੋਜ਼ ਅਸਤੀਫਾ ਦੇਣ ਦਾ ਖਿਆਲ ਆਉਂਦਾ ਹੈ, ਕੰਮ ਬਹੁਤ ਔਖਾ ਲੱਗਦਾ-ਜਸਟਿਨ ਟਰੂਡੋ  

ਅਮਨਦੀਪ ਕੰਬੋਜ ਉਰਫ਼ ਅਮਨ ਸਕੌਡਾ ਨਾਮੀ ਇਕ ਅਪਰਾਧੀ ਜਿਸ 'ਤੇ 2 ਲੱਖ ਰੁਪਏ ਦਾ ਇਨਾਮ ਸੀ, ਉਸ ਖ਼ਿਲਾਫ਼ ਪੰਜਾਬ ਭਰ ਦੇ ਵੱਖ-ਵੱਖ ਥਾਣਿਆਂ ਵਿਚ ਧੋਖਾਧੜੀ ਦੇ ਕਰੀਬ 33 ਕੇਸ ਦਰਜ ਹਨ। 100 ਕਰੋੜ ਦੀ ਧੋਖਾਧੜੀ ਦਾ ਮਾਮਲਾ ਵੀ ਦਰਜ ਹੈ। ਇਸ ਸਾਰੇ ਮਾਮਲੇ ਵਿੱਚ ਉਹ ਭਗੌੜਾ ਚੱਲ ਰਿਹਾ ਹੈ। ਉਹ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਦੇ ਨਾਂ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਨੌਕਰੀਆਂ ਦਾ ਵਾਅਦਾ ਕਰਕੇ ਠੱਗਦਾ ਸੀ। ਉਸ ਵਿਰੁੱਧ 10 ਦੇ ਕਰੀਬ ਅਜਿਹੇ ਕੇਸ ਦਰਜ ਹਨ।

ਇਹ ਵੀ ਪੜ੍ਹੋ:  Punjabi died in Malaysia: ਮਲੇਸ਼ੀਆ ’ਚ ਪੰਜਾਬੀ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Mahathug Aman Skoda arrested from Varanasi news in punjabi' stay tuned to Rozana Spokesman)