ਲਾਜ਼ਮੀ ਅੰਗਰੇਜ਼ੀ ਮਾਧਿਅਮ ਸਿਖਿਆ 'ਤੇ ਆਂਧਰਾ ਸਰਕਾਰ ਨੂੰ ਅਦਾਲਤ ਵਲੋਂ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕਰਾਰਾ ਝਟਕਾ ਦਿਤਾ ਹੈ। ਕੋਰਟ ਨੇ ਬੁੱਧਵਾਰ ਨੂੰ ਸੂਬੇ ਦੀ ਜਗਨਮੋਹਨ ਰੈੱਡੀ ਸਰਕਾਰ ਦੇ ਉਸ ਆਦੇਸ਼ ਨੂੰ ਰੱਦ ਕਰ ਦਿਤਾ

File photo

ਅਮਰਾਵਤੀ, 15 ਅਪ੍ਰੈਲ : ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕਰਾਰਾ ਝਟਕਾ ਦਿਤਾ ਹੈ। ਕੋਰਟ ਨੇ ਬੁੱਧਵਾਰ ਨੂੰ ਸੂਬੇ ਦੀ ਜਗਨਮੋਹਨ ਰੈੱਡੀ ਸਰਕਾਰ ਦੇ ਉਸ ਆਦੇਸ਼ ਨੂੰ ਰੱਦ ਕਰ ਦਿਤਾ, ਜਿਸ 'ਚ ਸਾਰੇ ਸਰਕਾਰੀ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ 'ਚ ਲਾਜ਼ਮੀ ਤੌਰ 'ਤੇ ਤਬਦੀਲ ਕਰਨ ਲਈ ਕਿਹਾ ਗਿਆ ਸੀ। ਅਦਾਲਤ ਨੇ ਕਿਹਾ ਕਿ ਸਿਖਿਆ ਦਾ ਮੀਡੀਅਮ ਉਹੀ ਹੋਣਾ ਚਾਹੀਦਾ ਹੈ ਜਿਹੜਾ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪਸੰਦ ਹੋਵੇ। ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਵਿਦਿਅਕ ਸੈਸ਼ਨ 2020-21 ਤੋਂ ਇੰਗਲਿਸ਼ ਮੀਡੀਅਮ 'ਚ ਤਬਦੀਲ ਕਰਨ ਦਾ ਆਦੇਸ਼ ਦਿਤਾ ਸੀ।

ਮੁੱਖ ਮੰਤਰੀ ਵਾਈਐੱਮਸ ਜਗਨਮੋਹਨ ਰੈੱਡੀ ਨੇ ਸਰਕਾਰ ਦੇ ਇਸ ਕਦਮ ਨੂੰ ਇਹ ਕਹਿੰਦਿਆਂ ਸਹੀ ਠਹਿਰਾਇਆ ਸੀ ਕਿ ਇਸ ਨਾਲ ਸਿਖਿਆ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ। ਗ਼ਰੀਬ ਵਰਗ ਦੇ ਬੱਚੇ ਵੀ ਚੰਗੀ ਸਿਖਿਆ ਲੈ ਸਕਣਗੇ ਤੇ ਇਸ ਨਾਲ ਉਹ ਦੂਜਿਆਂ ਨਾਲ ਮੁਕਾਬਲੇ ਦੇ ਕਾਬਲ ਬਣਨਗੇ। ਉਨ੍ਹਾਂ ਨੇ ਵਿਰੋਧ ਕਰ ਰਹੇ ਆਗੂਆਂ ਨੂੰ ਕਿਹਾ ਸੀ ਕਿ ਉਹ ਇਸ ਕਦਮ ਦਾ ਉਦੋਂ ਵਿਰੋਧ ਕਰਨ ਜਦੋਂ ਉਨ੍ਹਾਂ ਦੇ ਬੱਚੇ ਇੰਗਲਿਸ਼ ਮੀਡੀਅਮ ਸਕੂਲਾਂ 'ਚ ਨਾ ਪੜ੍ਹੇ ਹੋਣ। ਇਸ ਆਦੇਸ਼ ਨੂੰ ਜਨਹਿੱਤ ਪਟੀਸ਼ਨਾਂ ਦੇ ਜ਼ਰੀਏ ਹਾਈ ਕੋਰਟ 'ਚ ਚੁਣੌਤੀ ਦਿਤੀ ਗਈ ਸੀ। (ਏਜੰਸੀ)