ਕੋਰੋਨਾ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ 'ਚ ਮੁੱਖ ਮੰਤਰੀ ਦੀ ਅਹਿਮ ਭੂਮਿਕਾ : ਬਲਬੀਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਗਰੂਕਤਾ ਕਾਰਨ ਹੀ ਲੋਕਾਂ ਨੇ ਖ਼ੁਦ ਪਿੰਡਾਂ 'ਚ ਲਾਏ ਨਾਕੇ

balbir sidhu

ਚੰਡੀਗੜ੍ਹ, 16 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸਿਹਤ ਅਤੇ ਪ੍ਰਵਾਰ ਕਲਿਆਣਾ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਕੰਟਰੋਲ ਵਿਚ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਭੁਮਿਕਾ ਹੈ। ਸਪੋਕਸਮੈਨ ਟੀ.ਵੀ. ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਸ਼ੁਰੂ ਤੋਂ ਹੀ ਕੋਰੋਨਾ ਦੇ ਖ਼ਤਰੇ ਨੂੰ ਭਾਂਪਦਿਆਂ ਮੁੱਖ ਮੰਤਰੀ ਨੇ ਅਹਿਮ ਕਦਮ ਚੁਕੱਦਿਆਂ ਕਰਫ਼ੀਊ ਲਾਉਣ ਦੀ ਪਹਿਲਕਦਮੀ ਕੀਤੀ। ਮੁੱਖ ਮੰਤਰੀ ਦੁਆਰਾ ਚੁੱਕੇ ਗਏ ਕਦਮਾਂ ਕਾਰਨ ਹੀ ਲੋਕ ਜਾਗਰੂਕ ਹੋਏ ਅਤੇ ਪਿੰਡਾਂ ਵਿਚ ਪੁਲਸ ਦੀ ਥਾਂ ਖ਼ੁਦ ਨੌਜਵਾਨਾਂ ਨੇ ਟੀਮਾਂBalbir Sidhu ਬਣਾ ਕੇ ਕਰਫ਼ੀਊ ਲਾਗੂ ਕਰਨ ਲਈ ਨਾਕੇ ਲਾਉਣੇ ਸ਼ੁਰੂ ਕੀਤੇ।


ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਸਮੇਂ 10 ਹਜ਼ਾਰ ਟੈਸਟਾਂ ਦੀ ਸਮਰੱਥਾ ਹੈ ਪ੍ਰੰਤੂ ਟੇਸਟਾਂ ਵਿਚ ਤੇਜ਼ੀ ਲਿਆਉਣ ਲਈ 10 ਲੱਖ ਟੈਸਟ ਕਿੱਟਾਂ ਦਾ ਆਰਡਰ ਦਿਤਾ ਗਿਆ ਹੈ ਜਿਸ ਨਾਲ ਸੂਬੇ ਵਿਚ 1 ਕਰੋੜ ਲੋਕਾਂ ਦੇ ਰੈÎਪਡ ਟੈਸਟ ਹੋ ਸਕਣਗੇ। ਹਰੇਕ ਸ਼ੱਕੀ ਦਾ ਟੈਸਟ ਕਰਵਾਇਆ ਜਾਵੇਗਾ ਤੇ ਇਸ ਦੇ ਆਧਾਰ 'ਤੇ ਅੱਗੇ ਸੈਂਪਲ ਲੈ ਕੇ ਕੋਰੋਨਾ ਦੇ ਟੈਸਟ ਕੀਤੇ ਜਾਣਗੇ। ਹੁਣ ਪੰਜਾਬ ਵਿਚ ਸ੍ਰੀ.ਐਮ.ਸੀ. ਤੇ ਡੀ.ਐਮ.ਸੀ. ਨੂੰ ਵੀ ਟੈਸਟਾਂ ਲਈ ਪ੍ਰਵਾਨਗੀ ਮਿਲ ਚੁੱਕੀ ਹੈ। ਕਰਫ਼ੀਊ ਤੇ ਲਾਕਡਾਊਨ ਦੀਆਂ ਪਾਬੰਦੀਆਂ ਬਾਰੇ ਉਨ੍ਹਾਂ ਕਿਹਾ ਕਿ 20 ਅਪ੍ਰੈਲ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਕ ਕੇਂਦਰ ਤੋਂ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕੀਤਾ ਜਾਵੇਗਾ। ਖੇਤੀ ਸੈਕਟਰ ਵਿਚ ਤਾਂ ਖ਼ਰੀਦ ਦਾ ਕੰਮ ਹੋ ਰਿਹਾ ਹੈ ਪਰ ਉਦਯੋਗਾਂ ਨੂੰ ਵੀ ਛੋਟਾਂ ਦੇਣ 'ਤੇ ਵਿਚਾਰ ਹੋ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਐਕਸਪੋਰਟ ਜਾਂ ਘੱਟ ਕਾਮਿਆਂ ਵਾਲੇ ਉਦਯੋਗਾਂ ਨੂੰ ਆਗਿਆ ਮਿਲੇਗੀ ਤਾਕਿ ਜੋ ਸੂਬੇ ਦਾ ਕਾਰੋਬਾਰ ਵੀ ਪ੍ਰਭਾਵਤ ਨਾ ਹੋਵੇ।


ਸ੍ਰੀ ਸਿੱਧੂ ਨੇ ਕਿਹਾ ਕਿ ਭਾਵੇਂ ਪਾਬੰਦੀਆਂ ਕਾਰਨ ਮੁਸ਼ਕਲਾਂ ਦਾ ਸੱਭ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੋਵਿਡ-19 ਸੰਕਟ ਨੇ ਸਾਨੂੰ ਸਿਸ਼ਟਾਚਾਰ ਵੀ ਸਿਖਾਇਆ ਹੈ। ਸਾਊਥ ਵਿਚ ਭਾਵੇਂ ਗੱਡੀ ਚੜ੍ਹਨਾ ਹੋਵੇ ਜਾਂ ਹੋਰ ਕੰਮ ਕੋਈ ਕਾਹਲੀ ਨਹੀਂ ਕਰਦਾ ਪਰ ਨਾਰਥ ਵਿਚ ਤਾਂ ਇਕ ਦੂਜੇ ਨੂੰ ਕੱਟ ਕੇ ਅੱਗੇ ਨਿਕਲਦੇ ਹਨ ਜੋ ਮਾੜੀ ਗੱਲ ਹੈ। ਕੇਂਦਰੀ ਸਹਾਇਤਾ ਬਾਰੇ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਲਈ ਵਿਭਾਗ ਵਲੋਂ 150 ਕਰੋੜ ਰੁਪਏ ਮੰਗੇ ਗਏ ਸਨ ਪਰ 72 ਕਰੋੜ ਮਿਲੇ ਹਨ ਤੇ 40 ਕਰੋੜ ਖ਼ਰਚ ਹੋ ਚੁੱਕੇ ਹਨ। ਜੀ.ਐਸ.ਟੀ. ਦੀ ਰਾਸ਼ੀ ਵੀ ਹਾਲੇ ਥੋੜੀ ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਪੀੜਤਾਂ ਦੀਆਂ ਮੌਤਾਂ ਦਾ ਕਾਰਨ ਵੱਡੀ ਉਮਰ ਤੇ ਹੋਰ ਬੀਮਾਰੀਆਂ ਦਾ ਨਾਲ ਹੋਣਾ ਵੀ ਹੈ। ਰਾਸ਼ਨ ਤੇ ਲੰਗਰ ਬਾਰੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਾਰੇ ਰਲ ਕੇ ਵੱਡਾ ਉਪਰਾਲਾ ਕਰ ਰਹੇ ਹਨ ਅਤੇ ਇਸ ਵਿਚ ਭੀੜ ਹੋਣ ਕਾਰਨ ਸਮਾਜਕ ਦੂਰੀ ਨਾ ਹੋਣ ਦੀ ਸਮੱਸਿਆ ਵੀ ਆਉਂਦੀ ਹੈ। ਪ੍ਰੰਤੂ ਪੰਜਾਬ ਦੇ ਲੋਕਾਂ ਨੇ ਪਰਵਾਸੀ ਮਜ਼ਦੂਰਾਂ ਨੂੰ ਵੀ ਇਹ ਅਹਿਸਾਸ ਨਹੀਂ ਹੋਣ ਦਿਤਾ ਕਿ ਉਨ੍ਹਾਂ ਕੋਲ ਕੰਮ ਨਹੀਂ ਤਾਂ ਉਹ ਭੁੱਖੇ ਸੌਣਗੇ। ਹਾਟ ਸਪਾਟ ਜ਼ਿਲ੍ਹੇ ਐਲਾਨੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਪੂਜੇ ਜ਼ਿਲ੍ਹੇ ਨੂੰ ਘੇਰੇ ਵਿਚ ਲੈਣ ਦਾ ਮਾਪਦੰਡ ਠੀਕ ਨਹੀਂ ਪਰ ਅਸੀਂ ਹਫ਼ਤੇ ਦੌਰਾਨ ਸਹੀ ਰੂਪ ਵਿਚ ਪ੍ਰਭਾਵਤ ਖੇਤਰਾਂ ਦੀ ਰਿਪੋਰਟ ਤਿਆਰ ਕਰ ਕੇ ਕੇਂਦਰਾਂ ਨੂੰ ਦਿਆਂਗੇ।