ਕੋਰੋਨਾ ਪੀੜਤ ਦੇ ਸੰਪਰਕ  ਵਿਚ ਆਉਣ ਵਾਲਿਆਂ ਦੀ ਕੀਤੀ ਨਿਸ਼ਾਨਦੇਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਤੋਂ ਕੋਰੋਨਾ ਵਾਇਰਸ ਪਾਜ਼ੇਟਿਵ ਦੇ ਰੋਗੀ ਦੇ ਸੰਪਰਕ ਵਿਚ ਆਉਣ ਵਾਲੇ 46 ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ

File Photo

ਗੁਰਦਾਸਪੁ, 15 ਅਪ੍ਰੈਲ (ਅਨਮੋਲ ): ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਤੋਂ ਕੋਰੋਨਾ ਵਾਇਰਸ ਪਾਜ਼ੇਟਿਵ ਦੇ ਰੋਗੀ ਦੇ ਸੰਪਰਕ ਵਿਚ ਆਉਣ ਵਾਲੇ 46 ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ਵਿਚੋਂ ਕਲ ਸ਼ਾਮ ਤਕ 33 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਜਦੋਂ ਕਿ ਬਾਕੀ ਹੋਰ 13 ਵਿਅਕਤੀਆਂ ਦੇ ਸੈਂਪਲ ਵੀ ਲਏ ਜਾ ਰਹੇ ਹੈ। ਇਸ ਦੌਰਾਨ ਭੈਣੀ ਪਸਵਾਲ ਦੇ ਆਸ ਪਾਸ ਦੇ 3 ਕਿਲੋਮੀਟਰ ਦੇ ਘੇਰੇ ਨੂੰ ਨਾਜ਼ੁਕ ਖੇਤਰ ਐਲਾਨਿਆ ਗਿਆ ਹੈ। ਸਪੈਸ਼ਲ ਚੀਫ਼ ਸੈਕਟਰੀ ਪੰਜਾਬ ਸ੍ਰੀ ਕਰਨਬੀਰ ਸਿੰਘ ਸਿੱਧੂ ਦੇ ਅਨੁਸਾਰ ਭੈਣੀ ਪਸਵਾਲ ਦੇ ਆਸ ਪਾਸ ਲੋਕਾਂ ਨੂੰ ਦਿਤੀ ਗਈ ਕਰਫ਼ਿਊ ਤੋਂ ਰਾਹਤ ਨੂੰ ਵਾਪਸ ਲੈ ਲਿਆ ਗਿਆ ਹੈ। ਮੁਕਤ ਰੋਗੀ ਦੇ ਸੰਪਰਕ ਵਿਚ ਹੋਣ ਵਾਲੇ 46 ਵਿਅਕਤੀਆਂ ਵਿਚ  ਅਰੋੜਾ ਹਸਪਤਾਲ ਗੁਰਦਾਸਪੁਰ, ਵਿਰਦੀ ਹਸਪਤਾਲ, ਸਿਨੇਮਾ ਸਕੈਨ ਸੈਂਟਰ ਅਤੇ ਬਾਹਰੀ ਹਸਪਤਾਲ ਦਾ ਮੈਡੀਕਲ ਸਟਾਫ਼ ਸ਼ਾਮਲ ਹੈ। ਕੋਰੋਨਾ ਵਾਇਰਸ ਦੇ ਪਾਜ਼ੇਟਿਵ ਰੋਗੀ ਜਿਸ ਦੀ ਉਮਰ 60 ਸਾਲ ਸੀ ਨੂੰ ਕਲ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿਖੇ ਭੇਜ ਦਿਤਾ ਗਿਆ ਸੀ ਕਿਉਂਕਿ ਇੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ।