ਸਿਵਲ ਹਸਪਤਾਲ ਦੇ ਡਾਕਟਰ ਵਿਚ ਦਿਖੇ ਕੋਰੋਨਾ ਦੇ ਲੱਛਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੈਪਿਡ ਕਿੱਟ ਦੇ ਟੈਸਟ ਵਿਚ ਆਇਆ ਸਾਮਣੇ

file photo

 ਜਲੰਧਰ, 15 ਅਪ੍ਰੈਲ ( ਵਰਿੰਦਰ ਸ਼ਰਮਾ): ਜਲੰਧਰ ਸਿਵਲ ਹਸਪਤਾਲ ਵਿਚ  ਇਕ ਮਾਈਕਰੋਬਾਇਓਲੋਜਿਸਟ ਡਾਕਟਰ ਦੇ ਅੰਦਰ ਕੋਰੋਨਾ ਦੇ ਲੱਛਣ  ਮਿਲੇ ਹਨ।  ਰੈਪਿਡ ਕਿੱਟ ਨਾਲ ਲਏ ਗਏ ਟੈਸਟਾਂ ਵਿਚ ਇਹ ਲੱਛਣ ਸਾਹਮਣੇ ਆਏ ਹਨ।  ਕਿੱਟ ਵਿਚ ਇਕ ਡਾਕਟਰ ਦੀ ਕੋਰੋਨਾ ਰੀਪੋਰਟ  ਪਾਜ਼ੇਟਿਵ  ਹੈ ਤੇ  ਹੁਣ ਡਾ: ਕਮਲੇਸ਼ ਦਾ ਨਮੂਨਾ ਅੰਮ੍ਰਿਤਸਰ ਭੇਜਿਆ ਜਾਵੇਗਾ, ਜੋ ਦੱਸੇਗਾ ਕਿ ਉਸ ਨੂੰ ਕੋਰੋਨਾ ਹੈ ਜਾਂ ਨਹੀਂ।  ਇਸ ਸਮੇਂ ਡਾ: ਸਾਹਿਬਾ ਨੂੰ ਘੇਰਾਬੰਦੀ ਲਈ ਭੇਜਿਆ ਗਿਆ ਅਤੇ ਉਸ ਨੂੰ ਹਸਪਤਾਲ ਨਾ ਆਉਣ ਲਈ ਕਿਹਾ ਗਿਆ।

 ਦਸਿਆ ਜਾ ਰਿਹਾ ਹੈ ਕਿ ਡਾ: ਕਮਲੇਸ਼ ਕੁੱਝ ਦਿਨਾਂ ਤੋਂ ਬੀਮਾਰ ਸੀ। ਅੱਜ ਉਸ ਦੀ ਕੋਰੋਨਾ ਲੱਛਣਾ ਦੇ ਆਉਣ ਨਾਲ ਹਸਪਤਾਲ ਸਟਾਫ਼ ਵਿਚ ਵੀ ਦਹਿਸ਼ਤ ਫੈਲ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਰੈਪਿਡ ਕਿੱਟਾਂ ਕਲ ਸਿਵਲ ਹਸਪਤਾਲ ਵਿਖੇ ਪਹੁੰਚੀਆਂ ਹਨ, ਜੋ ਪਹਿਲੇ ਪੜਾਅ ਵਿਚ ਕੋਰੋਨਾ ਦੇ ਲੱਛਣਾਂ ਦੀ ਜਾਂਚ ਕਰਦੀਆਂ ਹਨ। ਇਹ ਕਿੱਟ ਸ਼ੁਰੂ ਵਿਚ ਇਕ ਸਕ੍ਰੀਨਿੰਗ ਟੈਸਟ ਕਰਦੀ ਹੈ।  ਇਸ ਦਾ ਨਮੂਨਾ ਖ਼ੂਨ ਤੋਂ ਲਿਆ ਜਾਂਦਾ ਹੈ ਜਦੋਂ ਕਿ ਅੰਮ੍ਰਿਤਸਰ ਵਿਚ, ਮਰੀਜ਼ ਪੀ ਸੀ ਆਰ ਟੈਸਟ ਕਰਵਾਉਂਦਾ ਹੈ, ਜੋ ਨੱਕ ਵਿਚ ਮੌਜੂਦ ਫ਼ਾਈਬਰ ਤੋਂ ਲਿਆ ਜਾਂਦਾ ਹੈ। ਇਹ ਟੈਸਟ ਇਹ ਸਿੱਧ ਕਰਦਾ ਹੈ ਕਿ ਮਰੀਜ਼ ਨੂੰ ਕੋਰੋਨਾ ਹੈ ਜਾਂ ਨਹੀਂ।