ਗੁਰਦਾਸਪੁਰ ਦੇ ਪਹਿਲੇ ਕੋਰੋਨਾ ਪੀੜਤ ਵਿਅਕਤੀ ਨੇ ਤੋੜਿਆ ਦਮ, ਪੰਜਾਬ 'ਚ ਕੁੱਲ 14 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਸਦੀ ਅੱਜ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਬਜ਼ੁਰਗ ਕੁਝ ਦਿਨ ਪਹਿਲਾਂ ਜਲੰਧਰ ਗਿਆ ਸੀ ।

file photo

ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪਵਿਚ ਵੀ ਆਪਣੇ ਪੈਰ ਪਸਾਰੇ ਹੋਏ ਹਨ। ਤੇ ਹੁਣ ਪੰਜਾਬ ਵਿਚ ਇਕ ਹੋਰ ਮੌਤ ਹੋ ਗਈ ਹੈ। ਗੁਰਦਾਸਪੁਰ ਦੇ ਬਜ਼ੁਰਗ ਨੇ ਕੋਰੋਨਾ ਨਾਲ ਦਮ ਤੋੜਿਆ ਹੈ। ਇਸ ਬਜ਼ੁਰਗ ਦਾ ਇਲਾਜ ਅੰਮ੍ਰਿਤਸਰ 'ਚ ਚੱਲ ਰਿਹਾ ਸੀ । ਇਸ ਬਜ਼ੁਰਗ ਦੀ ਦੋ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਗੁਰਦਾਸਪੁਰ ਦੇ ਪਿੰਡ ਭੈਣੀ ਪਾਸਵਾਲ ਦੇ ਰਹਿਣ ਵਾਲੇ 60 ਸਾਲਾਂ ਵਿਅਕਤੀ ਜੋ ਕੋਰੋਨਾ ਦਾ ਪਹਿਲਾਂ ਕੇਸ ਪਾਜ਼ੀਟਿਵ ਪਾਇਆ ਗਿਆ ਸੀ

ਉਸਦੀ ਅੱਜ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਬਜ਼ੁਰਗ ਕੁਝ ਦਿਨ ਪਹਿਲਾਂ ਜਲੰਧਰ ਗਿਆ ਸੀ ।ਪੰਜਾਬ 'ਚ ਕੋਰੋਨਾ ਨਾਲ ਹੁਣ ਤੱਕ 14 ਦੀ ਮੌਤ ਹੋ ਚੁੱਕੀ ਹੈ ਤੇ 191 ਕੇਸ ਸਾਹਮਣੇ ਆਏ ਹਨ। ਇਹਨਾਂ ਵਿਚੋਂ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲੋਕ ਠੀਕ ਹੋ ਗਏ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਦਿੱਲੀ ਵਿੱਚ ਪੀਜ਼ਾ ਡਿਲਿਵਰੀ ਕਰਨ ਵਾਲੇ ਵਿਅਕਤੀ ਦੀ ਲਾਪਰਵਾਹੀ 72 ਪਰਿਵਾਰਾਂ  ਤੇ ਭਾਰੀ ਪੈ ਗਈ। ਦਰਅਸਲ, ਇਹ ਵਿਅਕਤੀ ਕੋਰੋਨਾ ਸਕਾਰਾਤਮਕ ਪਾਇਆ ਗਿਆ। ਇਸ ਤੋਂ ਬਾਅਦ ਦੱਖਣੀ ਦਿੱਲੀ ਦੇ ਹੌਜ਼ ਖਾਸ ਅਤੇ ਮਾਲਵੀਆ ਨਗਰ ਦੇ 72 ਪਰਿਵਾਰਾਂ ਨੂੰ ਘਰ ਵਿੱਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸਦੇ ਨਾਲ, ਸੰਪਰਕ ਵਿਚ ਆਏ 17 ਡਿਲਿਵਰੀ ਲੜਕਿਆਂ ਨੂੰ ਵੀ ਕੁਆਰੰਟਾਈਨ  ਕੀਤਾ ਗਿਆ ਹੈ।