ਡੀ.ਸੀ. ਵਲੋਂ ਅਨਾਜ ਮੰਡੀ ਮੋਰਿੰਡਾ ਤੇ ਰਾਈਸ ਸ਼ੈਲਰਾਂ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀ.ਸੀ. ਵਲੋਂ ਅਨਾਜ ਮੰਡੀ ਮੋਰਿੰਡਾ ਤੇ ਰਾਈਸ ਸ਼ੈਲਰਾਂ ਦਾ ਦੌਰਾ

ਡੀ.ਸੀ. ਵਲੋਂ ਅਨਾਜ ਮੰਡੀ ਮੋਰਿੰਡਾ ਤੇ ਰਾਈਸ ਸ਼ੈਲਰਾਂ ਦਾ ਦੌਰਾ

ਮੋਰਿੰਡਾ, 15 ਅਪ੍ਰੈਲ (ਮੋਹਨ ਸਿੰਘ ਅਰੋੜਾ, ਰਾਜ ਕੁਮਾਰ ਦਸੋੜ) : ਅੱਜ ਦੁਪਹਿਰ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰਿ ਵੱਲੋਂ ਅਨਾਜ ਮੰਡੀ ਮੋਰਿੰਡਾ ਅਤੇ ਕੁੱਝ ਰਾਈਸ ਸ਼ੈਲਰਾਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਮੰਡੀ ਵਿੱਚ ਕੀਤੇ ਗਏ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਕਿਹਾ ਕਿ 18 ਅਪ੍ਰੈਲ ਤੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ, ਇਸ ਲਈ ਕਿਸਾਨ ਪ੍ਰੇਸ਼ਾਨ ਨਾ ਹੋਣ।

ਕਿਸਾਨਾਂ ਨੂੰ ਮੰਡੀ ਵਿੱਚ ਹੀ ਬਾਰਦਾਨਾ ਉਪਲਬਧ ਕਰਵਾਇਆ ਜਾਵੇਗਾ। ਮੈਡਮ ਸੋਨਾਲੀ ਗਿਰਿ ਨੇ ਕਿਹਾ ਕਿ ਕਣਕ ਦੀ ਚੁਕਾਈ ਅਤੇ ਅਦਾਇਗੀ ਨਾਲ ਦੀ ਨਾਲ ਕਰ ਦਿੱਤੀ ਜਾਵੇਗੀ, ਕਿਸਾਨ ਬੇਫਿਕਰ ਹੋ ਕੇ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਉਣ। ਉਹਨਾਂ ਵੱਲੋਂ ਸੁੱਕੀ ਕਣਕ ਮੰਡੀ ਵਿੱਚ ਲਿਆਉਣ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ।


ਇਸ ਮੌਕੇ ਹਰਬੰਸ ਸਿੰਘ ਐੱਸ.ਡੀ.ਐੱਮ. ਮੋਰਿੰਡਾ, ਗੁਰਵਿੰਦਰ ਸਿੰਘ ਕਕਰਾਲੀ ਚੇਅਰਮੈਨ ਮਾਰਕਿਟ ਕਮੇਟੀ ਮੋਰਿੰਡਾ, ਜੈ ਵਿਜੇ ਸਕੱਤਰ ਮਾਰਕਿਟ ਕਮੇਟੀ, ਜਿਲ੍ਰ੍ਹਾ ਕਟਰੋਲਰ ਖੁਰਾਕ ਸਿਬਲ ਸਪਲਾਈ  ਅਤੇ ਖਪਤ ਕਾਰ ਮਾਮਲੇ ਰੂਪਨਗਰ ਸ: ਸਤਵੀਰ ਸਿੰਘ, ਏ ਐਫ ਐਸ ਓ ਮੋਰਿੰਡਾ  ਮੀਨਾ ਬੈਸ,  ਇਨਸਪੈਕਟਰ ਮਨਿੰਦਰ ਸਿੰਘ, ਇਨਸਪੈਕਟਰ ਚਮਨ ਗੁਪਤਾ,ਸ: ਬੰਤ ਸਿੰਘ ਕਲਾਰਾ, ਮਨਦੀਪ ਸਿੰਘ ਰੋਣੀ,  ਪ੍ਰੇਮ ਸਿੰਘ ਰੌਣੀ ਅਤੇ ਜਸਵਿੰਦਰ ਸਿੰਘ ਛੋਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮੋਰਿੰਡਾ ਆਦਿ ਹਾਜਰ ਸਨ।