'ਰੋਜ਼ਾਨਾ ਨਵਾਂ ਪਾਸ ਬਣਾਉਣ ਕਾਰਨ ਕਿਸਾਨ ਹੋ ਰਹੇ ਪ੍ਰਸ਼ਾਨ'
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਅਪਣੇ ਪੈਰ ਪਸਾਰ ਲਏ ਹਨ। ਅਸੀਂ ਤੁਹਾਡੇ ਤਕ ਦੇਸ਼ ਦੀ ਪਲ-ਪਲ ਦੀ ਖਬਰ ਪਹੁੰਚਾ ਰਹੇ ਹਾਂ ਅੱਜ ਸਪੋਕਸਮੈਨ ਟੀਵੀ
ਚੰਡੀਗੜ੍ਹ, 15 ਅਪ੍ਰੈਲ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਅਪਣੇ ਪੈਰ ਪਸਾਰ ਲਏ ਹਨ। ਅਸੀਂ ਤੁਹਾਡੇ ਤਕ ਦੇਸ਼ ਦੀ ਪਲ-ਪਲ ਦੀ ਖਬਰ ਪਹੁੰਚਾ ਰਹੇ ਹਾਂ ਅੱਜ ਸਪੋਕਸਮੈਨ ਟੀਵੀ ਨੇ ਮੈਡਮ ਬਲਜਿੰਦਰ ਕੌਰ ਜੋ ਕਿ ਤਲਵੰਡੀ ਸਾਬੋ ਤੋਂ ਵਿਧਾਇਕ ਹਨ ਨਾਲ ਗੱਲਬਾਤ ਕੀਤੀ। ਮੈਡਮ ਬਲਜਿੰਦਰ ਕੌਰ ਨੇ ਅਪਣੇ ਇਲਾਕੇ ਦੇ ਹਾਲਾਤਾਂ ਬਾਰੇ ਦਸਿਆ।
ਉਨ੍ਹਾਂ ਨੇ ਦਸਿਆ ਕਿ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਪੂਰੀ ਤਰ੍ਹਾਂ ਨਾਲ ਬਚਿਆ ਹੋਇਆ ਹੈ। ਉਹਨਾਂ ਕਿਹਾ ਕਿ ਇਥੇ ਕੋਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਵਿਚ ਹੈ। ਉਹਨਾਂ ਦਸਿਆ ਕਿ ਪੂਰੇ ਪੰਜਾਬ ਦੇ ਲੋਕ ਤਾਲਾਬੰਦੀ ਦੀ ਪਾਲਣਾ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੇ ਅਪਣੀ ਸਿਹਤ ਨੂੰ ਪੂਰੀ ਤਰ੍ਹਾਂ ਨਾਲ ਸੰਭਾਲਿਆ ਹੋਇਆ ਹੈ।
ਉਨ੍ਹਾਂ ਦਸਿਆ ਕਿ ਕਿਸਾਨਾਂ ਦੀ ਫਸਲ ਇਸ ਸਮੇਂ ਮੰਡੀਆਂ ਵਿਚ ਆ ਗਈ ਪਰ ਬਹੁਤ ਥਾਵਾਂ ਤੇ ਕਣਕ ਮੰਡੀਆਂ ਵਿਚ ਨਹੀਂ ਪਹੁੰਚੀ। ਕਿਸਾਨਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਸਰਕਾਰ ਨੇ ਜੋ ਕਿਸਾਨਾਂ ਲਈ ਪਾਸ ਬਣਾਏ ਹਨ ਉਹ 24 ਘੰਟੇ ਹੀ ਕੰਮ ਕਰਨਗੇ ਤੇ ਦੂਸਰੇ ਦਿਨ ਪਾਸ ਦੁਬਾਰਾ ਬਣਾਉਣਾ ਪਵੇਗਾ ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਦੂਸਰਾ ਕਿਸਾਨਾਂ ਨੇ ਕਿਹਾ ਸੀ ਕਿ ਜਦੋਂ ਉਹ ਮੰਡੀਆਂ ਵਿਚ ਕਣਕ ਲੈ ਕੇ ਆਉਂਦੇ ਹਨ ਉਹਨਾਂ ਦੀ ਕਣਕ ਉਦੋਂ ਹੀ ਤੋਲੀ ਜਾਵੇ ਉਹਨਾਂ ਨੂੰ ਧੁੱਪ ਵਿਚ ਨਾ ਬੈਠਣਾ ਪਵੇ ।