ਜਲੰਧਰ ਅਮਨ ਨਗਰ 'ਚੋਂ ਨਾਜਾਇਜ਼ ਸ਼ਰਾਬ ਦੀਆਂ 80 ਪੇਟੀਆਂ ਬਰਾਮਦ
ਆਬਕਾਰੀ ਵਿਭਾਗ ਅਤੇ ਕਮਿਸ਼ਨਰੇਟ ਪੁਲਿਸ ਨੇ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇੰਸਪੈਕਟਰ ਗੌਤਮ ਵੈਸ਼ ਨੇ ਦਸਿਆ ਕਿ ਉਨ੍ਹਾਂ ਨੂੰ
File photo
ਜਲੰਧਰ, 15 ਅਪ੍ਰੈਲ (ਲਖਵਿੰਦਰ ਸਿੰਘ ਲੱਕੀ /ਵਰਿੰਦਰ ਸ਼ਰਮਾ ): ਆਬਕਾਰੀ ਵਿਭਾਗ ਅਤੇ ਕਮਿਸ਼ਨਰੇਟ ਪੁਲਿਸ ਨੇ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇੰਸਪੈਕਟਰ ਗੌਤਮ ਵੈਸ਼ ਨੇ ਦਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸ਼ਰਾਬ ਤਸਕਰ ਦਲਜੀਤ ਸਿੰਘ ਉਰਫ਼ ਕਾਲਾ ਨੇ ਅਪਣੇ ਘਰ 156 / ਅਮਨ ਨਗਰ ਵਿਚ ਨਾਜਾਇਜ਼ ਸ਼ਰਾਬ ਲੁਕਾ ਕੇ ਰੱਖੀ ਹੈ।
ਜਿਸ ਉਤੇ ਕਾਰਵਾਈ ਕਰਦੇ ਹੋਏ ਥਾਣਾ 8 ਦੇ ਐਸ. ਐਚ. ਓ ਵਿਚ ਸੁਖਜੀਤ ਸਿੰਘ ਨੇ ਉਕਤ ਮਕਾਨ ਉਤੇ ਛਾਪੇਮਾਰੀ ਕਰਦਿਆਂ 80 ਵੱਖ-ਵੱਖ ਬ੍ਰਾਂਡਾਂ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਿਸ ਨੇ ਦੋਸ਼ੀ ਕਾਲਾ ਵਿਰੁਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ।