ਇਕ ਘੰਟੇ ਵਿਚ ਵਿਆਹ ਦੀ ਰਸਮਾਂ ਪੂਰੀ ਕਰ ਕੇ ਲਾੜੀ ਲੈ ਕੇ ਬਰਾਤ ਪਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਲਾੜੇ ਸਮੇਤ ਚਾਰ ਬਰਾਤੀ ਲਾੜੀ ਨੂੰ ਵਿਆਹੁਣ ਪੁੱਜੇ

file photo

ਬਨੂੜ, 15 ਅਪ੍ਰੈਲ (ਅਵਤਾਰ ਸਿੰਘ): ਲਾਕਡਾਊਨ ਕਾਰਨ ਚਾਰ ਬਰਾਤੀ ਲੈ ਕੇ ਆਇਆ ਲਾੜਾ ਇਕ ਘੰਟੇ ਵਿਚ ਸਾਦੇ ਰਸਮਾਂ ਰਾਹੀਂ ਲਾੜੀ ਨੂੰ ਵਿਆਹ ਕੇ ਲੈ ਗਿਆ। ਜਿਸ ਦੀ ਚੁਫੇਰਿਓਂ ਪ੍ਰਸ਼ੰਸਾ ਹੋਈ। ਬਨੂੜ ਵਾਰਡ ਨੰਬਰ 11 ਬਾਜ਼ੀਗਰ ਬਸਤੀ ਦੇ ਸੋਹਣ ਲਾਲ ਦੀ ਪੁੱਤਰੀ ਅਨੀਤਾ ਦਾ ਵਿਆਹ ਅੱਜ ਹੋਣਾ ਨਿਸ਼ਚਿਤ ਹੋਇਆ ਸੀ, ਪਰ ਲਾਕਡਾਊਨ ਕਾਰਨ ਦੋਵੇਂ ਪਰਵਾਰਾਂ ਨੇ ਸਹਿਮਤੀ ਨਾਲ ਤਹਿ ਤਿਥੀ ਉੱਤੇ ਵਿਆਹ ਰਚਾਉਣੀ ਦੀ ਠਾਹਉਣੀ।

ਜਿਸ ਸਦਕਾ ਜ਼ਿਲ੍ਹਾ ਅੰਬਾਲਾ (ਹਰਿਆਣਾ) ਪਿੰਡ ਨੇਤਲਾ ਤੋਂ ਲਾੜੇ ਸਮੇਤ ਚਾਰ ਬਰਾਤੀ ਇਕ ਗੱਡੀ ਵਿਚ ਵਿਆਹੁਣ ਲਈ ਪੁੱਜੇ। ਵਿਆਹ ਦੀ ਰਸਮਾਂ ਇਕ ਘੰਟੇ ਵਿਚ ਪੂਰੀਆਂ ਕਰ ਕੇ ਦੁਲਹਨ ਨੂੰ ਵਿਆਹ ਕੇ ਲੈ ਗਏ। ਬਰਾਤੀਆਂ ਨੇ ਸਿਰਫ਼ ਚਾਹ ਹੀ ਪੀਤੀ। ਲੜਕੀ ਦੇ ਪਰਵਾਰ ਵਲੋਂ ਵੀ ਕਿਸੇ ਰਿਸ਼ਤੇਦਾਰ ਨੂੰ ਨਹੀਂ ਸੱਦਿਆ ਗਿਆ। ਇਸ ਸਾਦੇ ਵਿਆਹ ਲਈ ਸਭਨਾਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।